skip to main
|
skip to sidebar
ਮੁੱਖ ਪੰਨਾ
ਸਰਗਰਮੀਆਂ
ਨਵਾਂ ਸਾਹਿਤ
ਬੋਲਦੀਆਂ ਰਚਨਾਵਾਂ
ਬੱਚਿਆਂ ਦਾ ਕੋਨਾ
ਲੇਖ
ਕਾਵਿ ਕਿਆਰੀ
ਕਹਾਣੀ/ਵਿਅੰਗ
ਸ਼ਬਦ ਚਿੱਤਰ
ਅਭੁੱਲ ਯਾਦਾਂ
ਸਫ਼ਰਨਾਮਾ
ਸਾਹਿਤਕ ਰੰਗ
ਵਿਲੱਖਣ ਫੋਟੋ
85 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਬਣਿਆ ਪ੍ਰੇਰਣਾ ਸ੍ਰੋਤ – ਰਣਜੀਤ ਸਿੰਘ ਪ੍ਰੀਤ......... ਸ਼ਬਦ ਚਿੱਤਰ / ਜਸਵਿੰਦਰ ਸਿੰਘ ਸਹੋਤਾ
ਸਿੱਖਿਆ ਸ਼ਾਸਤਰੀ ਰਣਜੀਤ ਸਿੰਘ ਪ੍ਰੀਤ ਸਰੀਰਕ ਤੌਰ ‘ਤੇ 85 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਉਹ ਦ੍ਰਿੜ ਇਰਾਦੇ, ਸਿਦਕ, ਮਿਹਨਤ ਅਤੇ ਅੱਗੇ ਵਧਣ ਦੀ ਇੱਛਾ ਸ਼ਕਤੀ ਨਾਲ ਹਰ ਖੇਤਰ ‘ਚ ਤਰੱਕੀ ਦੀਆਂ ਮੰਜ਼ਲਾਂ ਛੂਹ ਕੇ ਦੁਜਿਆਂ ਲਈ ਪ੍ਰੇਰਣਾ ਸਰੋਤ ਬਣੇ ਹਨ। ਪ੍ਰਤਿਭਾਵਾਨ ਰਣਜੀਤ ਸਿੰਘ ਪ੍ਰੀਤ ਦਾ ਜਨਮ 10 ਅਕਤੂਬਰ 1950 ਨੂੰ ਜਸਵੰਤ ਸਿੰਘ ਦੇ ਘਰ ਨਾਨਕੇ ਪਿੰਡ ਲਦਾਈ ਕੇ ਵਿਖੇ ਹੋਇਆ। ਬਚਪਨ ਵਿਚ ਉਨ੍ਹਾਂ ਨੇ ਅਜੇ ਆਪਣੇ ਪੈਰਾਂ ’’ਤੇ ਤੁਰ ਕੇ ਵੀ ਨਹੀਂ ਸੀ ਦੇਖਿਆ ਕਿ ਪੋਲੀਓ ਕਾਰਨ ਇੱਕ ਬਾਂਹ, ਲੱਤਾਂ ਅਤੇ ਲੱਕ ਨਕਾਰਾ ਹੋ ਗਿਆ। ਪਰ ਮਾਤਾ-ਪਿਤਾ ਅਤੇ ਦਾਦੀ-ਦਾਦੇ ਦੀ ਸੇਵਾ ਸੰਭਾਲ ਅਤੇ ਦੂਰ-ਦ੍ਰਿਸ਼ਟੀ ਸਦਕਾ ਉਨ੍ਹਾਂ ਨੂੰ ਦਾਦਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਵਾਲਾ ਵਿਖੇ ਦਾਖਲ ਕਰਾਇਆ ਗਿਆ। ਹੜ੍ਹਾਂ ਦੀ ਮਾਰ ਕਾਰਨ ਮਾਤਾ-ਪਿਤਾ ਨਾਲ 1958 ਵਿੱਚ ਭਗਤਾ ਭਾਈ ਵਿਖੇ ਆ ਵਸੇ। ਦਸਵੀਂ ਦੀ ਪ੍ਰੀਖਿਆ ਮਾੜੀ ਮੁਸਤਫ਼ਾ ਤੋਂ ਪਾਸ ਕਰਨ ਉਪਰੰਤ ਜੇ।ਬੀ।ਟੀ। 1967-69 ’’ਚ ਖਾਲਸਾ ਸਕੂਲ ਫਰੀਦਕੋਟ ਤੋਂ ਕੀਤੀ। ਚਾਰ ਭੈਣ-ਭਰਾਵਾਂ ਦੇ ਸਭ ਤੋਂ ਰਣਜੀਤ ਸਿੰਘ ਪ੍ਰੀਤ ਨੇ ਮਿਹਨਤ ਕਰਨ ਦੀ ਆਦਤ ਸਦਕਾ ਪੜ੍ਹਾਈ ਦੇ ਨਾਲ-ਨਾਲ ਫਰੀਦਕੋਟ ਵਿਖੇ ਇਲੈਕਟ੍ਰੌਨਿਕਸ/ ਰਿਪੇਅਰ ਦਾ ਕੰਮ ਸਿੱਖ ਲਿਆ। ਉਨ੍ਹਾਂ ਨੇ 2 ਜਨਵਰੀ 1971 ਨੂੰ ਸਰਕਾਰੀ ਪ੍ਰਇਮਰੀ ਸਕੂਲ ਨਿਓਰ (ਜ਼ਿਲ੍ਹਾ ਬਠਿੰਡਾ) ਤੋਂ ਬਤੌਰ ਅਧਿਆਪਕ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਕਲਿਆਣ ਸੁੱਖਾ, ਕੋਠਾ ਗੁਰੂ ਕਾ, ਗੁਰੂਸਰ ਜਗਾ, ਮਾੜੀ, ਮਲੂਕਾ, ਭਗਤਾ ਆਦਿ ਵਿਖੇ ਬਤੌਰ ਅਧਿਆਪਕ ਵਿੱਦਿਆ ਦਾ ਪ੍ਰਕਾਸ਼ ਫੈਲਾਇਆ।
ਹੋਰ ਪੜੋ...
Newer Posts
Older Posts
Home
Subscribe to:
Comments (Atom)
"ਸ਼ਬਦ ਸਾਂਝ" ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਰਚਨਾਵਾਂ ਤੇ ਤਸਵੀਰਾਂ ਆਦਿ ਲੇਖਕਾਂ ਦੁਆਰਾ ਭੇਜੀਆਂ ਜਾਂਦੀਆਂ ਹਨ । ਇਨ੍ਹਾਂ ਵਿੱਚ ਪ੍ਰਗਟਾਏ ਵਿਚਾਰਾਂ ਨਾਲ਼ "ਸ਼ਬਦ ਸਾਂਝ" ਦਾ ਸਹਿਮਤ ਹੋਣਾ ਜ਼ਰੂਰੀ ਨਹੀਂ - ਸੰਪਾਦਕ
ਰਚਨਾਵਾਂ ਤੇ ਹੁੰਗਾਰੇ ਲਈ ਸਾਡਾ ਪਤਾ :
editor@shabadsanjh.com
ਸ਼ਬਦ ਸਾਂਝ ਦੇ ਰਚਨਾਕਰਤਾ
ਲਾਇਬਰੇਰੀ
►
2012
(1)
►
January
(1)
▼
2011
(6)
▼
November
(1)
85 ਫੀਸਦੀ ਅੰਗਹੀਣ ਹੋਣ ਦੇ ਬਾਵਜੂਦ ਬਣਿਆ ਪ੍ਰੇਰਣਾ ਸ੍ਰੋਤ –...
►
September
(1)
►
May
(3)
►
January
(1)
►
2010
(3)
►
October
(1)
►
July
(1)
►
June
(1)
ਵੰਨਗੀ
ਆਸਾ ਸਿੰਘ ਘੁੰਮਣ
(1)
ਸਿ਼ਵਚਰਨ ਜੱਗੀ ਕੁੱਸਾ
(1)
ਜਸਵਿੰਦਰ ਸਿੰਘ ਸਹੋਤਾ
(1)
ਜੋਹਨ ਹੈਰੀ
(1)
ਦਰਸ਼ਨ ਸਿੰਘ ਪ੍ਰੀਤੀਮਾਨ
(1)
ਪ੍ਰਭਜੋਤ ਸੰਧੂ
(1)
ਬਲਰਾਜ ਸਿੱਧੂ
(1)
ਮਨਦੀਪ ਖੁਰਮੀ
(1)
ਮੁਹਿੰਦਰ ਸਿੰਘ ਘੱਗ
(1)
ਰਾਜੂ ਹਠੂਰੀਆ
(1)
Feedjit Live Blog Stats
Feedjit Live Blog Stats