ਆਡੋਲਫ਼ ਹਿਟਲਰ.......... ਸ਼ਬਦ ਚਿੱਤਰ / ਆਸਾ ਸਿੰਘ ਘੁੰਮਣ
20ਵੀਂ ਸਦੀ ਦੇ ਦੂਜੇ ਚੌਥਾਈ ਹਿੱਸੇ ਵਿਚ ਭਾਵ 1925 ਤੇ 1950 ਦੇ ਵਿਚਲੇ ਸਮੇਂ ਵਿਚ ਦੁਨੀਆ ਇਕ ਗੰਭੀਰ ਸੰਕਟ ਨਾਲ ਦੋ-ਚਾਰ ਹੋ ਰਹੀ ਸੀ। ਇਸ ਦੀ ਵਜਾਹ ਸੀ ਕਿ ਇਕ ਬੇਤਹਾਸ਼ਾ ਰਾਜਨੀਤਕ ਸਿਸਟਮ, ਜਿਸ ਸਿਸਟਮ ਵਿਚ ਇਕ ਡਿਕਟੇਟਰ ਰਾਹੀਂ ਬਹੁਤ ਕਰੜਾ ਕੰਟਰੋਲ ਕੀਤਾ ਜਾਦਾ ਸੀ ਅਤੇ ਜੇ ਕੋਈ ਵਿਰੋਧੀ ਵਿਚਾਰ ਉਭਰਨ ਤਾਂ ਉਨ੍ਹਾਂ ਨੂੰ ਤਸੀਹੇ ਦੇ ਕੇ ਜਾਂ ਫਿਰਕਾਪ੍ਰਸਤੀ ਦੇ ਆਧਾਰ ‘ਤੇ ਕੁਚਲ ਦਿੱਤਾ ਜਾਂਦਾ ਸੀ। ਇਸ ਪ੍ਰਵਿਰਤੀ ਨੂੰ ਫਾਸ਼ੀਵਾਦ ਦਾ ਨਾਂਅ ਦਿੱਤਾ ਗਿਆ। ਫਾਸ਼ੀਵਾਦੀ ਚਾਹੁੰਦੇ ਸਨ ਕਿ ਸਾਰੀ ਦੁਨੀਆ ‘ਤੇ ਉਨ੍ਹਾਂ ਦਾ ਰਾਜ ਹੋਵੇ। ਅਸਲ ਵਿਚ ਪੂਰਬੀ ਏਸ਼ੀਆ ਦੇ ਬਹੁਤ ਵੱਡੇ ਹਿੱਸੇ ‘ਤੇ ਕਬਜ਼ਾ ਕਰਕੇ ਉਨ੍ਹਾਂ ਵੱਡੀ ਸ਼ੁਰੂਆਤ ਕਰ ਵੀ ਲਈ ਸੀ ਅਤੇ ਉਹ ਹਰ ਵਿਰੋਧੀ ਦਾ ਖਾਤਮਾ ਕਰੀ ਜਾ ਰਹੇ ਸਨ। ਇਸ ਵਿਚਾਰਧਾਰਾ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਸੀ ਅਡੋਲਫ ਹਿਟਲਰ। ਉਂਜ ਯਾਦ ਰਹੇ ਹਿਟਲਰ ਫਾਸ਼ੀਵਾਦ ਦਾ ਮੋਢੀ ਨਹੀਂ ਸੀ। ਹਿਟਲਰ 20 ਅਪ੍ਰੈਲ, 1889 ਵਿਚ ਆਸਟਰੀਆ ਦੇ ਇਕ ਛੋਟੇ ਜਿਹੇ ਕਸਬੇ ਬਰਾਨਾਓ-ਐਮ-ਇਨ ਵਿਚ ਪੈਦਾ ਹੋਇਆ। ਆਪਣੀ ਮੁਢਲੀ ਵਿੱਦਿਆ ਵਿਚ ਉਹ ਐਵੇਂ-ਕੈਵੇਂ ਹੀ ਸੀ। ਵੈਸੇ ਹੈਰਾਨੀ ਵਾਲੀ ਗੱਲ ਹੈ ਕਿ ਉਹ ਪੇਂਟਿੰਗ ਕਰਨ ਵਿਚ ਬਹੁਤ ਵਧੀਆ ਸੀ। ਪਰ ਬਦਕਿਸਮਤੀ ਨਾਲ ਵਿਆਨਾ ਅਕੈਡਮੀ ਆਫ਼ ਫਾਈਨ ਆਰਟਸ ਵਿਚ ਉਸ ਨੂੰ ਦਾਖਲਾ ਨਾ ਮਿਲਿਆ। ਬਾਅਦ ਵਿਚ ਉਹ ਆਸਟਰੀਆ ਵਿਚ ਫ਼ੌਜ ਵਿਚ ਭਰਤੀ ਹੋਣ ਦੇ ਡਰੋਂ ਜਰਮਨੀ ਵੱਲ ਭੱਜ ਨਿਕਲਿਆ। ਪ੍ਰੰਤੂ ਬਾਅਦ ਵਿਚ ਉਹ ਪਹਿਲੇ ਮਹਾਂਯੁੱਧ ਵਿਚ ਸ਼ਾਮਿਲ ਜਰਮਨੀ ਦੀ ਮਿਲਟਰੀ ਵਿਚ ਭਰਤੀ ਹੋ ਗਿਆ।
ਹੋਰ ਪੜੋ...
ਮਹਾਨ ਚਰਚਿਲ ਦੇ ਜੀਵਨ ਦੇ ਅਣਛੋਹੇ ਪੱਖ.......... ਸ਼ਬਦ ਚਿੱਤਰ / ਜੋਹਨ ਹੈਰੀ
ਵਿੰਸਟਨ ਚਰਚਿਲ ਨੂੰ ਉਸ ਦੇ ਬਿਹਤਰੀਨ ਸਮੇਂ ਦੌਰਾਨ ਦੀ ਅਗਵਾਈ ਲਈ ਯਾਦ ਕੀਤਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਉਸ ਨੇ ਅਤਿ ਦੇ ਸ਼ਰਮਨਾਕ ਸਮੇਂ ਵੀ ਦੇਸ਼ ਦੀ ਅਗਵਾਈ ਕੀਤੀ ਸੀ। ਕੀ ਹੋਇਆ, ਜੇ ਉਸ ਨੇ ਸੰਸਾਰ ਨੂੰ ਨਾਜ਼ੀਆਂ ਤੋਂ ਬਚਾਉਣ ਲਈ ਆਪਣੇ ਦੇਸ਼ ਨੂੰ ਉਭਾਰਿਆ ਸੀ ਪਰ ਕੱਚਘਰੜ ਗੋਰੇ ਸਰਦਾਰਵਾਦ ਲਈ ਵੀ ਉਹ ਲੜਿਆ ਸੀ ਅਤੇ ਉਸ ਨੇ ਕੈਦਖ਼ਾਨਿਆਂ ਦਾ ਆਪਣਾ ਹੀ ਜਾਲ ਵਿਛਾਇਆ ਹੋਇਆ ਸੀ। ਇਹ ਸਵਾਲ ਰਿਚਰਡ ਟੋਈ ਦੇ ਨਵੇਂ ਇਤਿਹਾਸ ‘ਚਰਚਲ‘ਜ਼ ਐਂਪਾਇਰ’ ਰਾਹੀਂ ਸਾਹਮਣੇ ਆਇਆ ਹੈ ਅਤੇ ਪ੍ਰਭਾਵ ਇਸ ਦਾ ਅਮਰੀਕਾ ਦੇ ਰਾਸ਼ਟਰਪਤੀ ਭਵਨ ‘ਓਵਲ ਆਫਿ਼ਸ’ ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਾਰਜ ਵਾਕਰ ਬੁਸ਼ ਨੇ ਵ੍ਹਾਈਟ ਹਾਊਸ ਵਿਚਲੇ ਆਪਣੇ ਮੇਜ਼ ਉਤੇ ਚਰਚਿਲ ਦਾ ਛੋਟਾ ਬੁੱਤ ਰੱਖਿਆ ਹੋਇਆ ਸੀ, ਜਿਹੜਾ ਉਹ ਜੰਗੀ ਨੇਤਾ ਦੇ ਫਾਸ਼ੀਵਾਦ ਵਿਰੁਧ ਪੈਂਤੜੇ ਨਾਲ ਆਪਣੇ ਆਪ ਨੂੰ ਜੋੜਨ ਦੇ ਯਤਨ ਵਜੋਂ ਪਿੱਛੇ ਛੱਡ ਗਿਆ ਸੀ।
ਹੋਰ ਪੜੋ...
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ.......... ਸ਼ਬਦ ਚਿੱਤਰ / ਸਿ਼ਵਚਰਨ ਜੱਗੀ ਕੁੱਸਾ

ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ 'ਲਤੀਫ਼ ਮੁਹੰਮਦ' ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿ਼ੰਦਗੀ ਦੇ ਬੜੇ ਕੌੜੇ ਅਤੇ ਮਿੱਠੇ ਤਜ਼ਰਬੇ ਆਪਣੇ ਸਰੀਰ 'ਤੇ ਹੰਢਾਏ ਹੋਏ ਨੇ! ਉਸ ਦੇ ਦੋ ਭਰਾ ਸਦੀਕੀ ਅਤੇ ਰਫ਼ੀਕ ਵੀ ਉਸ ਦੇ ਜੱਦੀ ਪਿੰਡ ਜਲਾਲ ਵਿਚ ਹੀ ਰਹਿੰਦੇ ਹਨ। ਉਸ ਨਾਲ਼ “ਇੱਕ ਨੱਢੀ ਸ਼ਹਿਰ ਭੰਬੋਰ ਦੀ” ਹਿੱਕ ਦੇ ਜੋਰ ‘ਤੇ ਗਾਉਣ ਵਾਲ਼ਾ ਕੇਵਲ ਜਲਾਲ ਉਸ ਦਾ ਭਤੀਜਾ ਹੈ! ਮਾਣਕ ਦੇ ਵੱਡ-ਵਡੇਰੇ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਹਜ਼ੂਰੀ ਰਾਗੀ ਸਨ, ਇਸ ਲਈ ਮਾਣਕ ਨੂੰ ਗਾਉਣ ਦੀ ਗੁੜ੍ਹਤੀ ਪੁਰਖਿ਼ਆਂ ਕੋਲੋਂ ਹੀ ਨਸੀਬ ਹੋ ਗਈ ਸੀ, ਪਰ ਗਾਇਨ ਅਤੇ ਸੰਗੀਤ ਦੇ ਰਹਿੰਦੇ 'ਗੁਰ' ਉਸ ਨੇ ਆਪਣੇ ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਕੋਲੋਂ ਗ੍ਰਹਿਣ ਕੀਤੇ। ਸੋਲ਼ਾਂ ਸਾਲ ਦੀ ਚੜ੍ਹਦੀ ਉਮਰ ਵਿਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੇ ਮਾਸਟਰ ਉਸ ਕੋਲ਼ੋਂ ਸਕੂਲ ਵਿਚ ਵੀ ਗੀਤ ਸੁਣਦੇ ਰਹਿੰਦੇ। ਮਰਹੂਮ ਹਰਚਰਨ ਗਰੇਵਾਲ਼ ਨਾਲ ਵੀ ਉਹ ਕਾਫ਼ੀ ਸਮਾਂ ਸਟੇਜ਼ਾਂ 'ਤੇ ਜਾਂਦਾ ਰਿਹਾ ਅਤੇ ਗਾਇਕਾ ਸੀਮਾਂ ਨਾਲ ਉਸ ਨੇ ਦੋਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ। ਸਰਬਜੀਤ ਨਾਲ਼ ਸ਼ਾਦੀ ਕਰਨ ਉਪਰੰਤ ਮਾਣਕ ਦੇ ਦੋ ਬੱਚੇ ਹੋਏ, ਬੇਟੀ ਸ਼ਕਤੀ ਅਤੇ ਪੁੱਤਰ ਯੁੱਧਵੀਰ! ਦੋਨੋਂ ਹੀ ਵਿਆਹੇ ਵਰੇ ਅਤੇ ਰੰਗੀਂ ਵਸਦੇ ਹਨ! ਮਾਣਕ ਦਾ ਸਭ ਤੋਂ ਪਹਿਲਾ ਗੀਤ ਸੀਮਾਂ ਨਾਲ਼ "ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ" ਦਿੱਲੀ ਦੀ ਕਿਸੇ ਕੰਪਨੀ ਨੇ ਰਿਕਾਰਡ ਕੀਤਾ, ਜੋ ਸ. ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਮਰਹੂਮ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਵੀ ਗਾਏ।ਹੋਰ ਪੜੋ...
Subscribe to:
Comments (Atom)




