ਪੰਜਾਬੀ ਮਾਂ-ਬੋਲੀ ਦਾ ਹੀਰਾ, ਰਸੀਲਾ ਰਚਨਹਾਰ - ਨਿੰਦਰ ਘੁਗਿਆਣਵੀ......... ਸ਼ਬਦ ਚਿਤਰ / ਦਰਸ਼ਨ ਸਿੰਘ ਪ੍ਰੀਤੀਮਾਨ



ਜੋਸ਼ਜਵਾਨੀ ਗੁੱਝੇ ਨਹੀਂ ਰਹਿੰਦੇਜਿਸ ਰਾਹ ਤੁਰ ਪੈਣਉਸ ਰਾਹ ਦੀਆਂ ਮੁਸ਼ਕਲਾਂ ਨੂੰ ਚੀਰ ਕੇ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦੇ ਹਨ। ਸਿਆਸਤਦਾਨਵਿਗਿਆਨੀਕਲਾਕਾਰਚਿੱਤਰਕਾਰਖਿਡਾਰੀ ਅਤੇ ਲਿਖਾਰੀ ਨੂੰ ਛੋਟੀ ਉਮਰ 'ਚ ਲਗਨ ਲੱਗੀ ਤੇ ਉਹੀ ਰਾਸਤਾ ਚੁਣਿਆ ਜਾਵੇ ਤਾਂ ਸਮਝੋ ਮੰਜ਼ਿਲ ਪੈਰਾਂ ਵਿੱਚ ਹੀ ਵਿਖਾਈ ਦਿੰਦੀ ਹੈ। ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਛੋਟੀ ਉਮਰ 'ਚ ਕਲਮ ਚੱਕ ਦੁਨੀਆਂ 'ਚ ਨਾਂ ਰੋਸ਼ਨ ਕੀਤਾ। ਹੁਣ ਮੈਂ ਉਹ ਮਹਾਨ ਸਖ਼ਸੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂਜਿਸ ਨੇ ਪੂਰੀ ਲਗਨ ਨਾਲ ਸਖ਼ਤ ਮਿਹਨਤ ਕੀਤੀ ਤੇ ਮਾਂ ਬੋਲੀ ਦਾ ਹੀਰਾ ਬਣ ਗਿਆ। ਉਹ ਕਿਸੇ ਦੀ ਜਾਣ ਪਹਿਚਾਣ ਦਾ ਮਥਾਜ ਨਹੀਂ। ਉਹ ਹੈ ਛੋਟੀ ਉਮਰੇ ਵੱਡੇ ਕਾਰਜ ਕਰਨ ਵਾਲਾ ਨਿੰਦਰ ਘੁਗਿਆਣਵੀ।


ਹੋਰ ਪੜੋ...

ਆਡੋਲਫ਼ ਹਿਟਲਰ.......... ਸ਼ਬਦ ਚਿੱਤਰ / ਆਸਾ ਸਿੰਘ ਘੁੰਮਣ

20ਵੀਂ ਸਦੀ ਦੇ ਦੂਜੇ ਚੌਥਾਈ ਹਿੱਸੇ ਵਿਚ ਭਾਵ 1925 ਤੇ 1950 ਦੇ ਵਿਚਲੇ ਸਮੇਂ ਵਿਚ ਦੁਨੀਆ ਇਕ ਗੰਭੀਰ ਸੰਕਟ ਨਾਲ ਦੋ-ਚਾਰ ਹੋ ਰਹੀ ਸੀ। ਇਸ ਦੀ ਵਜਾਹ ਸੀ ਕਿ ਇਕ ਬੇਤਹਾਸ਼ਾ ਰਾਜਨੀਤਕ ਸਿਸਟਮ, ਜਿਸ ਸਿਸਟਮ ਵਿਚ ਇਕ ਡਿਕਟੇਟਰ ਰਾਹੀਂ ਬਹੁਤ ਕਰੜਾ ਕੰਟਰੋਲ ਕੀਤਾ ਜਾਦਾ ਸੀ ਅਤੇ ਜੇ ਕੋਈ ਵਿਰੋਧੀ ਵਿਚਾਰ ਉਭਰਨ ਤਾਂ ਉਨ੍ਹਾਂ ਨੂੰ ਤਸੀਹੇ ਦੇ ਕੇ ਜਾਂ ਫਿਰਕਾਪ੍ਰਸਤੀ ਦੇ ਆਧਾਰ ‘ਤੇ ਕੁਚਲ ਦਿੱਤਾ ਜਾਂਦਾ ਸੀ। ਇਸ ਪ੍ਰਵਿਰਤੀ ਨੂੰ ਫਾਸ਼ੀਵਾਦ ਦਾ ਨਾਂਅ ਦਿੱਤਾ ਗਿਆ। ਫਾਸ਼ੀਵਾਦੀ ਚਾਹੁੰਦੇ ਸਨ ਕਿ ਸਾਰੀ ਦੁਨੀਆ ‘ਤੇ ਉਨ੍ਹਾਂ ਦਾ ਰਾਜ ਹੋਵੇ। ਅਸਲ ਵਿਚ ਪੂਰਬੀ ਏਸ਼ੀਆ ਦੇ ਬਹੁਤ ਵੱਡੇ ਹਿੱਸੇ ‘ਤੇ ਕਬਜ਼ਾ ਕਰਕੇ ਉਨ੍ਹਾਂ ਵੱਡੀ ਸ਼ੁਰੂਆਤ ਕਰ ਵੀ ਲਈ ਸੀ ਅਤੇ ਉਹ ਹਰ ਵਿਰੋਧੀ ਦਾ ਖਾਤਮਾ ਕਰੀ ਜਾ ਰਹੇ ਸਨ। ਇਸ ਵਿਚਾਰਧਾਰਾ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਸੀ ਅਡੋਲਫ ਹਿਟਲਰ। ਉਂਜ ਯਾਦ ਰਹੇ ਹਿਟਲਰ ਫਾਸ਼ੀਵਾਦ ਦਾ ਮੋਢੀ ਨਹੀਂ ਸੀ। ਹਿਟਲਰ 20 ਅਪ੍ਰੈਲ, 1889 ਵਿਚ ਆਸਟਰੀਆ ਦੇ ਇਕ ਛੋਟੇ ਜਿਹੇ ਕਸਬੇ ਬਰਾਨਾਓ-ਐਮ-ਇਨ ਵਿਚ ਪੈਦਾ ਹੋਇਆ। ਆਪਣੀ ਮੁਢਲੀ ਵਿੱਦਿਆ ਵਿਚ ਉਹ ਐਵੇਂ-ਕੈਵੇਂ ਹੀ ਸੀ। ਵੈਸੇ ਹੈਰਾਨੀ ਵਾਲੀ ਗੱਲ ਹੈ ਕਿ ਉਹ ਪੇਂਟਿੰਗ ਕਰਨ ਵਿਚ ਬਹੁਤ ਵਧੀਆ ਸੀ। ਪਰ ਬਦਕਿਸਮਤੀ ਨਾਲ ਵਿਆਨਾ ਅਕੈਡਮੀ ਆਫ਼ ਫਾਈਨ ਆਰਟਸ ਵਿਚ ਉਸ ਨੂੰ ਦਾਖਲਾ ਨਾ ਮਿਲਿਆ। ਬਾਅਦ ਵਿਚ ਉਹ ਆਸਟਰੀਆ ਵਿਚ ਫ਼ੌਜ ਵਿਚ ਭਰਤੀ ਹੋਣ ਦੇ ਡਰੋਂ ਜਰਮਨੀ ਵੱਲ ਭੱਜ ਨਿਕਲਿਆ। ਪ੍ਰੰਤੂ ਬਾਅਦ ਵਿਚ ਉਹ ਪਹਿਲੇ ਮਹਾਂਯੁੱਧ ਵਿਚ ਸ਼ਾਮਿਲ ਜਰਮਨੀ ਦੀ ਮਿਲਟਰੀ ਵਿਚ ਭਰਤੀ ਹੋ ਗਿਆ।

ਹੋਰ ਪੜੋ...

ਮਹਾਨ ਚਰਚਿਲ ਦੇ ਜੀਵਨ ਦੇ ਅਣਛੋਹੇ ਪੱਖ.......... ਸ਼ਬਦ ਚਿੱਤਰ / ਜੋਹਨ ਹੈਰੀ

ਵਿੰਸਟਨ ਚਰਚਿਲ ਨੂੰ ਉਸ ਦੇ ਬਿਹਤਰੀਨ ਸਮੇਂ ਦੌਰਾਨ ਦੀ ਅਗਵਾਈ ਲਈ ਯਾਦ ਕੀਤਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਉਸ ਨੇ ਅਤਿ ਦੇ ਸ਼ਰਮਨਾਕ ਸਮੇਂ ਵੀ ਦੇਸ਼ ਦੀ ਅਗਵਾਈ ਕੀਤੀ ਸੀ। ਕੀ ਹੋਇਆ, ਜੇ ਉਸ ਨੇ ਸੰਸਾਰ ਨੂੰ ਨਾਜ਼ੀਆਂ ਤੋਂ ਬਚਾਉਣ ਲਈ ਆਪਣੇ ਦੇਸ਼ ਨੂੰ ਉਭਾਰਿਆ ਸੀ ਪਰ ਕੱਚਘਰੜ ਗੋਰੇ ਸਰਦਾਰਵਾਦ ਲਈ ਵੀ ਉਹ ਲੜਿਆ ਸੀ ਅਤੇ ਉਸ ਨੇ ਕੈਦਖ਼ਾਨਿਆਂ ਦਾ ਆਪਣਾ ਹੀ ਜਾਲ ਵਿਛਾਇਆ ਹੋਇਆ ਸੀ। ਇਹ ਸਵਾਲ ਰਿਚਰਡ ਟੋਈ ਦੇ ਨਵੇਂ ਇਤਿਹਾਸ ‘ਚਰਚਲ‘ਜ਼ ਐਂਪਾਇਰ’ ਰਾਹੀਂ ਸਾਹਮਣੇ ਆਇਆ ਹੈ ਅਤੇ ਪ੍ਰਭਾਵ ਇਸ ਦਾ ਅਮਰੀਕਾ ਦੇ ਰਾਸ਼ਟਰਪਤੀ ਭਵਨ ‘ਓਵਲ ਆਫਿ਼ਸ’ ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਾਰਜ ਵਾਕਰ ਬੁਸ਼ ਨੇ ਵ੍ਹਾਈਟ ਹਾਊਸ ਵਿਚਲੇ ਆਪਣੇ ਮੇਜ਼ ਉਤੇ ਚਰਚਿਲ ਦਾ ਛੋਟਾ ਬੁੱਤ ਰੱਖਿਆ ਹੋਇਆ ਸੀ, ਜਿਹੜਾ ਉਹ ਜੰਗੀ ਨੇਤਾ ਦੇ ਫਾਸ਼ੀਵਾਦ ਵਿਰੁਧ ਪੈਂਤੜੇ ਨਾਲ ਆਪਣੇ ਆਪ ਨੂੰ ਜੋੜਨ ਦੇ ਯਤਨ ਵਜੋਂ ਪਿੱਛੇ ਛੱਡ ਗਿਆ ਸੀ। 

ਹੋਰ ਪੜੋ...

ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ.......... ਸ਼ਬਦ ਚਿੱਤਰ / ਸਿ਼ਵਚਰਨ ਜੱਗੀ ਕੁੱਸਾ


ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ 'ਲਤੀਫ਼ ਮੁਹੰਮਦ' ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿ਼ੰਦਗੀ ਦੇ ਬੜੇ ਕੌੜੇ ਅਤੇ ਮਿੱਠੇ ਤਜ਼ਰਬੇ ਆਪਣੇ ਸਰੀਰ 'ਤੇ ਹੰਢਾਏ ਹੋਏ ਨੇ! ਉਸ ਦੇ ਦੋ ਭਰਾ ਸਦੀਕੀ ਅਤੇ ਰਫ਼ੀਕ ਵੀ ਉਸ ਦੇ ਜੱਦੀ ਪਿੰਡ ਜਲਾਲ ਵਿਚ ਹੀ ਰਹਿੰਦੇ ਹਨ। ਉਸ ਨਾਲ਼ “ਇੱਕ ਨੱਢੀ ਸ਼ਹਿਰ ਭੰਬੋਰ ਦੀ” ਹਿੱਕ ਦੇ ਜੋਰ ‘ਤੇ ਗਾਉਣ ਵਾਲ਼ਾ ਕੇਵਲ ਜਲਾਲ ਉਸ ਦਾ ਭਤੀਜਾ ਹੈ! ਮਾਣਕ ਦੇ ਵੱਡ-ਵਡੇਰੇ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਹਜ਼ੂਰੀ ਰਾਗੀ ਸਨ, ਇਸ ਲਈ ਮਾਣਕ ਨੂੰ ਗਾਉਣ ਦੀ ਗੁੜ੍ਹਤੀ ਪੁਰਖਿ਼ਆਂ ਕੋਲੋਂ ਹੀ ਨਸੀਬ ਹੋ ਗਈ ਸੀ, ਪਰ ਗਾਇਨ ਅਤੇ ਸੰਗੀਤ ਦੇ ਰਹਿੰਦੇ 'ਗੁਰ' ਉਸ ਨੇ ਆਪਣੇ ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਕੋਲੋਂ ਗ੍ਰਹਿਣ ਕੀਤੇ। ਸੋਲ਼ਾਂ ਸਾਲ ਦੀ ਚੜ੍ਹਦੀ ਉਮਰ ਵਿਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੇ ਮਾਸਟਰ ਉਸ ਕੋਲ਼ੋਂ ਸਕੂਲ ਵਿਚ ਵੀ ਗੀਤ ਸੁਣਦੇ ਰਹਿੰਦੇ। ਮਰਹੂਮ ਹਰਚਰਨ ਗਰੇਵਾਲ਼ ਨਾਲ ਵੀ ਉਹ ਕਾਫ਼ੀ ਸਮਾਂ ਸਟੇਜ਼ਾਂ 'ਤੇ ਜਾਂਦਾ ਰਿਹਾ ਅਤੇ ਗਾਇਕਾ ਸੀਮਾਂ ਨਾਲ ਉਸ ਨੇ ਦੋਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ। ਸਰਬਜੀਤ ਨਾਲ਼ ਸ਼ਾਦੀ ਕਰਨ ਉਪਰੰਤ ਮਾਣਕ ਦੇ ਦੋ ਬੱਚੇ ਹੋਏ, ਬੇਟੀ ਸ਼ਕਤੀ ਅਤੇ ਪੁੱਤਰ ਯੁੱਧਵੀਰ! ਦੋਨੋਂ ਹੀ ਵਿਆਹੇ ਵਰੇ ਅਤੇ ਰੰਗੀਂ ਵਸਦੇ ਹਨ! ਮਾਣਕ ਦਾ ਸਭ ਤੋਂ ਪਹਿਲਾ ਗੀਤ ਸੀਮਾਂ ਨਾਲ਼ "ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ" ਦਿੱਲੀ ਦੀ ਕਿਸੇ ਕੰਪਨੀ ਨੇ ਰਿਕਾਰਡ ਕੀਤਾ, ਜੋ ਸ. ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਮਰਹੂਮ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਵੀ ਗਾਏ।

ਹੋਰ ਪੜੋ...

ਨਿਵੇਕਲਾ ਕਲਮਕਾਰ ਨਿੰਦਰ ਘੁਗਿਆਣਵੀ .......... ਸ਼ਬਦ ਚਿਤਰ / ਬਲਰਾਜ ਸਿੱਧੂ, ਯੂ.ਕੇ.


ਪੰਜਾਬੀਆਂ ਵਿਚ ਸਾਹਿਤਕਾਰਾਂ ਦੀ ਗਿਣਤੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿਚ ਹੈ ਜੋ ਸਾਹਿਤ ਰਚ-ਰਚ ਅੰਬਾਰ ਲਾਈ ਜਾ ਰਹੇ ਹਨ। ਬਹੁਤੇ ਸਾਹਿਤਕਾਰਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਹੈ ਕਿ ਉਹਨਾਂ ਦੇ ਸਾਹਿਤ ਨੂੰ ਕੋਈ ਪੜ੍ਹਦਾ ਵੀ ਹੈ ਜਾਂ ਨਹੀਂ। ਉਹਨਾਂ ਲਈ ਸਾਹਿਤ ਰਚਨਾ ਸਿਗਰਟਨੋਸ਼ੀ ਵਾਂਗ ਹੈ।ਬਸ ਧੂੰਆਂ ਕੱਢਣਾ ਹੈ ਤੇ ਸਿਗਰਟ ਨੂੰ ਰਾਖ ਵਿਚ ਤਬਦੀਲ ਕਰ ਦੇਣਾ ਹੈ, ਸਰੂਰੀ ਆਵੇ ਜਾਂ ਨਾ ਪਰ ਹਰ ਹਾਲ ਮਸਤੀਹੀਣ ਭੁੱਸ ਪੂਰਾ ਕਰਨਾ ਹੁੰਦਾ ਹੈ।
ਅਜੋਕਾ ਪਾਠਕ ਬਹੁਤ ਸਮਝਦਾਰ ਹੈ, ਉਹ ਆਪਣੇ ਮਤਲਬ ਦੀ ਰਚਨਾ ਪੜ੍ਹਦਾ ਹੈ ਤੇ ਬਾਕੀ ਸਾਹਿਤ ਦੇ ਪੰਨੇ ਉਂਗਲਾਂ ਨੂੰ ਥੁੱਕ ਲਾ ਕੇ ਪਰਤਾ ਦਿੰਦਾ ਹੈ।ਪਾਠਕ ਸਿਰਫ ਉਹਨੂੰ ਪੜ੍ਹਦਾ ਹੈ ਜੋ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਉਹਨਾਂ ਦੀ ਹੀ ਸਰਲ ਭਾਸ਼ਾ ਵਿਚ ਕਰੇ। ਪੰਜਾਬੀ ਵਿਚ ਇਹੋ ਜਿਹੇ ਗਿਣਵੇਂ ਚੁਣਵੇ ਸਾਹਿਤਕਾਰ ਹੀ ਹਨ, ਜਿਨ੍ਹਾਂ ਦੇ ਨਾਮ ਨੂੰ ਦੇਖ ਕੇ ਪਾਠਕ ਦੇ ਹੱਥ ਪੰਨਾ ਗਰਦੀ ਕਰਨੋ ਰੁੱਕ ਜਾਂਦੇ ਹਨ। ਅਜਿਹਾ ਹੀ ਇਕ ਨਾਮ ਹੈ ਨਿੰਦਰ ਘੁਗਿਆਣਵੀ।
ਨਿੰਦਰ ਨੂੰ ਪੜ੍ਹਣ ਤੋਂ ਬਾਅਦ ਜਦ ਪਹਿਲੀ ਵਾਰੀ ਦੇਖੋਂਗੇ ਤਾਂ ਆਪ ਮੁਹਾਰੇ ਤੁਹਾਡੇ ਮੂੰਹੋਂ ਨਿਕਲ ਜਾਵੇਗਾ, “All good things comes in small packet ਅਰਥਾਤ ਛੋਟਾ ਪੈਕਟ ਵੱਡਾ ਧਮਾਕਾ।”

ਹੋਰ ਪੜੋ...

ਦੁਨੀਆ ਭਰ ਦੇ ਪੰਜਾਬੀਆਂ ‘ਚੋਂ ਹੈ ਕੋਈ ਸਾਨੀ ਅਜੀਤ ਸਿੰਘ ਚੱਘਰ ਦਾ......? ਸ਼ਬਦ ਚਿੱਤਰ / ਮਨਦੀਪ ਖੁਰਮੀ, ਹਿੰਮਤਪੁਰਾ (ਲੰਡਨ)


ਬਾਗਬਾਨੀ ਵਿੱਚ ਲਗਾਤਾਰ ਦਸਵੇਂ ਸਾਲ ਦਾ ਵਿਜੇਤਾ!


ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਹਿੰਗੀ ਗੱਡੀ, ਮਹਿੰਗਾ ਘਰ, ਵਧੀਆ ਰਹਿਣੀ ਬਹਿਣੀ ਵਰਗੇ ਸ਼ੌਕ ਤਾਂ ਹੋ ਸਕਦੇ ਹਨ ਪਰ ਫੁੱਲ ਉਗਾਉਣੇ ਜਾਂ ਉਹਨਾਂ ਹੀ ਫੁੱਲਾਂ ਦੇ ਸਿਰ 'ਤੇ ਲਗਾਤਾਰ 10 ਵਾਰ ਵਿਜੇਤਾ ਹੋਣਾ, ਗੱਲ ਹਜ਼ਮ ਜਿਹੀ ਨਹੀਂ ਆਉਂਦੀ। ਇਹੋ ਜਿਹੇ ਹੀ ਨਿਰਾਲੇ ਸ਼ੌਕ ਦਾ ਮਾਲਕ ਹੈ ਇੰਗਲੈਂਡ ਵਾਸੀ ਪੰਜਾਬੀ ਸਿੱਖ ਅਜੀਤ ਸਿੰਘ ਚੱਘਰ। ਵਿਦੇਸ਼ 'ਚ ਅਜਿਹੇ ਸ਼ੌਕ ਗੋਰਿਆਂ ਦੇ ਹਿੱਸੇ ਹੀ ਆਉਂਦੇ ਹਨ ਪਰ ਅਜੀਤ ਸਿੰਘ ਚੱਘਰ ਦੀ ਫੁੱਲ ਉਗਾਉਣ ਦੀ ਕਲਾਤਮਕਤਾ ਨੇ ਗੋਰਿਆਂ ਦੀਆਂ ਵੀ ਗੋਡਨੀਆਂ ਲੁਆ ਦਿੱਤੀਆਂ ਹਨ। ਆਪਣੀ ਜਾਨ ਤੋੜ ਕੇ ਕੀਤੀ ਮਿਹਨਤ ਨਾਲ ਸਿ਼ੰਗਾਰੀ ਘਰੇਲੂ ਬਗੀਚੀ ਜ਼ਰੀਏ ਪਿਛਲੇ ਦਸਾਂ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੀ 'ਈਲਿੰਗ ਬਾਰੋਅ' ਦਾ 'ਈਲਿੰਗ ਇਨ ਬਲੂਮ' ਨਾਂ ਦਾ ਸਨਮਾਨ ਜਿੱਤਦਾ ਆ ਰਿਹਾ ਹੈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਵਿਸ਼ਵ ਭਰ 'ਚ ਵਸਦੇ ਪੰਜਾਬੀਆਂ 'ਚੋਂ ਅਜੀਤ ਸਿੰਘ ਚੱਘਰ ਹੀ ਅਜਿਹਾ ਇਨਸਾਨ ਹੋਵੇਗਾ ਜਿਸਨੇ ਫੁੱਲ ਉਗਾਉਣ ਦੇ ਖੇਤਰ ਵਿੱਚ ਲਗਾਤਾਰ ਦਸ ਜਿੱਤਾਂ ਦਰਜ਼ ਕੀਤੀਆਂ ਹੋਣ। ਅੰਤਾਂ ਦੇ ਮਜਾਕੀਆ ਸੁਭਾਅ ਦੇ ਮਾਲਕ ਅਜੀਤ ਸਿੰਘ ਚੱਘਰ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਲਾਗਲੇ ਪਿੰਡ ਪੰਡਵਾ ਤੋਂ ਹੈ। ਪਿਤਾ ਭਗਤ ਸਿੰਘ ਚੱਘਰ ਜੀ ਨਾਲ 1953 'ਚ ਕੀਨੀਆ ਚਲੇ ਜਾਣ ਉਪਰੰਤ 1965 'ਚ ਉਹ ਪਰਿਵਾਰ ਸਮੇਤ ਇੰਗਲੈਂਡ ਆ ਟਿਕੇ। ਇੱਥੇ ਇੰਜੀਨੀਅਰ ਵਜੋਂ ਨੌਕਰੀ ਕੀਤੀ ਤੇ ਆਪਣੀ ਟਰੈਵਲ ਏਜੰਸੀ ਚਲਾਈ। ਫੁੱਲਾਂ ਨਾਲ ਐਨੀ ਗੂੜ੍ਹੀ ਯਾਰੀ ਪੈਣ ਬਾਰੇ ਸਵਾਲ ਪੁੱਛਣ 'ਤੇ ਸ੍ਰੀ ਚੱਘਰ ਨੇ ਦੱਸਿਆ ਕਿ ਉਹਨਾਂ ਦੀ ਮਰਹੂਮ ਧਰਮ ਪਤਨੀ ਨਛੱਤਰ ਕੌਰ ਫੁੱਲਾਂ ਦੀ ਬਹੁਤ ਸ਼ੌਕੀਨ ਸੀ। ਸਮੇਂ ਸਮੇਂ 'ਤੇ ਉਹਨਾਂ ਨੂੰ ਫੁੱਲ ਬੀਜਣ ਲਈ ਪ੍ਰੇਰਿਤ ਕਰਦੀ ਰਹਿੰਦੀ ਸੀ। 1998 'ਚ ਉਹ ਉਹਨਾਂ ਨੂੰ ਇਕੱਲੇ ਛੱਡ ਜਹਾਨੋਂ ਕੂਚ ਕਰ ਗਈ। ਜਿਸ ਉਪਰੰਤ ਉਹਨਾਂ ਆਪਣੀ ਪਤਨੀ ਦੀ ਯਾਦ ਨੂੰ ਸੀਨੇ 'ਚ ਵਸਾ ਕੇ ਉਹਦੇ ਨਾਂ ਦੇ ਫੁੱਲ ਬੀਜਣੇ ਸ਼ੁਰੂ ਕਰ ਦਿੱਤੇ ਜਿਸਦੇ ਸਿੱਟੇ ਵਜੋਂ ਹੀ ਉਹ ਇਸ ਵਰ੍ਹੇ ਲਗਾਤਾਰ ਦਸਵੀਂ ਵਾਰ ਵਿਜੇਤਾ ਬਣੇ। ਨੌਜ਼ਵਾਨਾਂ ਤੋਂ ਵੀ ਵੱਧ ਫੁਰਤੀਲੇ ਦਿਸਦੇ ਅਜੀਤ ਸਿੰਘ ਚੱਘਰ ਤੋਂ ਜਦ ਉਹਨਾਂ ਦੀ ਉਮਰ ਬਾਰੇ ਪੁੱਛਿਆ ਤਾਂ ਉਹਨਾਂ ਮਜਾਕੀਆ ਲਹਿਜੇ 'ਚ ਕਿਹਾ ਕਿ "ਅੱਜ ਤੋਂ 60 ਕੁ ਸਾਲ ਪਹਿਲਾਂ ਮੈਂ 15 ਸਾਲਾ ਦਾ ਸੀ।" 75 ਸਾਲ ਦੀ ਉਮਰ ਅਤੇ ਨੌਜ਼ਵਾਨਾਂ ਤੋਂ ਵੀ ਤੇਜ਼ ਜਜ਼ਬਿਆਂ ਦਾ ਮਾਲਕ ਅਜੀਤ ਸਿੰਘ ਚੱਘਰ ਆਖਰੀ ਸਾਹ ਤੱਕ ਫੁੱਲਾਂ ਨਾਲ ਸਾਂਝ ਪਾਈ ਰੱਖਣ ਦਾ ਚਾਹਵਾਨ ਹੈ। ਉਹਨਾਂ ਕਿਹਾ ਕਿ ਫੁੱਲਾਂ ਨਾਲ ਦੋਸਤੀ ਹੋਣ ਤੋਂ ਬਾਦ ਹੀ ਉਹਨਾਂ ਸਿੱਖਿਆ ਹੈ ਕਿ ਮਨੁੱਖ ਨਾਲ ਦੋਸਤੀ 'ਚ ਵਾਧਾ ਘਾਟਾ ਹੋ ਸਕਦੈ ਪਰ ਫੁੱਲ ਕਦੇ ਦੁਸ਼ਮਣ ਨਹੀਂ ਬਣਦੇ ਸਗੋਂ ਹਰ ਪਲ ਹੱਸਣ, ਮਹਿਕਾਂ ਵੰਡਣ ਤੇ ਵੈਰ-ਰਹਿਤ ਜੀਵਨ ਜਿਉਣ ਦਾ ਸੁਨੇਹਾ ਹੀ ਦਿੰਦੇ ਹਨ। 
ਬੀਤੇ ਦਿਨੀਂ ਸ੍ਰੀ ਚੱਘਰ ਨੂੰ ਦਸਵੀਂ ਵਾਰ ਸਨਮਾਨ ਮਿਲਣ ਦੀ ਖੁਸ਼ੀ ਵਿੱਚ ਵਿਸ਼ੇਸ਼ ਸਾਹਿਤਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇੰਗਲੈਂਡ ਦੇ ਨਾਮੀ ਕਵੀਜਨਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਸਿ਼ਰਕਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਈਲਿੰਗ ਬਾਰੋਅ ਦੇ ਮੇਅਰ ਸ੍ਰੀ ਰਾਜਿੰਦਰ ਮਾਨ ਅਤੇ ਉਹਨਾਂ ਦੀ ਪਤਨੀ ਕੌਂਸਲਰ ਗੁਰਮੀਤ ਕੌਰ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦੇ ਝੰਡੇ ਗੱਡੇ ਹਨ ਪਰ ਸ੍ਰੀ ਚੱਘਰ ਦੀ ਪ੍ਰਾਪਤੀ ਸਭ ਤੋਂ ਅਨੋਖੀ ਅਤੇ ਸੇਧ-ਦਾਇਕ ਹੈ। ਇਸ ਸਮੇਂ ਉੱਘੇ ਹਾਸਰਸ ਕਵੀ ਤੇਜਾ ਸਿੰਘ ਤੇਜ ਕੋਟਲੇ ਵਾਲਾ,ਡਾ. ਤਾਰਾ ਸਿੰਘ ਆਲਮ, ਨਿਰਮਲ ਸਿੰਘ ਕੰਧਾਲਵੀ, ਗਾਇਕ ਹਰਵਿੰਦਰ ਥਰੀਕੇ, ਟੀ.ਵੀ. ਪੇਸ਼ਕਾਰ ਸੁਖਵੀਰ ਸੋਢੀ, ਕੌਂਸਲਰ ਮਹਿੰਦਰ ਕੌਰ ਮਿੱਢਾ, ਮਨਜੀਤ ਕੌਰ (ਰਾਣੀ ਗਿੱਧਾ ਜਾਗੋ), ਟੀ.ਵੀ. ਪੇਸ਼ਕਾਰਾ ਰੂਪ ਦਵਿੰਦਰ ਕੌਰ, ਝਲਮਣ ਸਿੰਘ, ਉਜਾਗਰ ਸਿੰਘ, ਰਘਵੀਰ ਸਿੰਘ ਰਾਹੀ, ਬਲਜੀਤ ਕੌਰ ਜੱਬਲ, ਚਮਨ ਲਾਲ ਚਮਨ ਜੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀ ਹਾਜਰੀ ਲੁਆਈ। ਸਮਾਗਮ ਦੀ ਵਿਸ਼ੇਸ਼ਤਾ ਸੀ ਕਿ ਸਾਰੇ ਲੇਖਕਾਂ ਨੇ ਸਿਰਫ ਤੇ ਸਿਰਫ ਫੁੱਲਾਂ ਨਾਲ ਸੰਬੰਧਤ ਰਚਨਾਵਾਂ ਹੀ ਪੇਸ਼ ਕੀਤੀਆਂ। ਇਸ ਸਮੇਂ ਗੁਰੂ ਨਾਨਕ ਯੁਨੀਵਰਸਲ ਸੇਵਾ ਯੂ. ਕੇ. ਦੇ ਚੇਅਰਮੈਨ ਅਤੇ ਲੰਡਨ ਦੀ ਚਰਚਿਤ ਫਰਨੀਚਰ ਕੰਪਨੀ ‘ਇਮੇਜ 22’ ਦੇ ਮਾਲਕ ਜਸਵੀਰ ਸਿੰਘ ਮਠਾੜੂ ਨੇ ਫੁੱਲਾਂ ਨਾਲ ਸੰਬੰਧਤ ਰਚਨਾਵਾਂ ਦੀ ਪੁਸਤਕ ਸ੍ਰੀ ਚੱਘਰ ਦੇ ਉੱਦਮ ਨੂੰ ਸਮਰਪਿਤ ਕਰਕੇ ਪ੍ਰਕਾਸਿ਼ਤ ਕਰਵਾਉਣ ਦੇ ਖਰਚੇ ਦੀ ਜਿ਼ੰਮੇਵਾਰੀ ਆਪਣੇ ਸਿਰ ਲਈ ਹੈ। 
****






ਹੋਰ ਪੜੋ...

ਨਿਆਣਿਆਂ, ਸਿਆਣਿਆਂ ਅਤੇ ਗੱਭਰੂਆਂ ਦੇ ਹਾਣੀ - ਗਿਆਨੀ ਸੰਤੋਖ ਸਿੰਘ ਜੀ ……… ਸ਼ਬਦ ਚਿੱਤਰ / ਪ੍ਰਭਜੋਤ ਸੰਧੂ



1997 ਚ ਜਦੋਂ ਪੰਜਾਬ ਤੋਂ, ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਪਰਵਾਸ ਕੀਤਾ ਸੀ ਤਾਂ ਜਿੰਨਾਂ ਦੁੱਖ ਆਪਣੇ ਸੋਹਣੇ ਦੇਸ਼ ਪੰਜਾਬ ਦੀ ਮਿੱਟੀ ਨੂੰ ਛੱਡਣ ਦਾ ਸੀ ਓਨਾ ਹੀ ਦੁੱਖ ਉਹਨਾਂ ਮਿੱਤਰਾਂ ਨੂੰ ਛੱਡ ਕੇ ਆਉਣ ਦਾ ਸੀ ਜਿੰਨ੍ਹਾਂ ਨਾਲ਼ ਰਲ਼ ਮਿਲ਼, ਆਪਣੇ ਪੰਜਾਬ ਦੀਆਂ ਧੁੱਪਾਂ ਛਾਂਵਾਂ ਮਾਣੀਆਂ ਸਨ। ਆਸਟ੍ਰੇਲੀਆ ਪਹੁੰਚ ਕੇ ਜਿਥੇ ਕਾਰੋਬਾਰੀ ਤੌਰ ਤੇ ਸਥਾਪਤ ਹੋਣ ਦਾ ਫਿਕਰ ਸੀ ਓਥੇ ਆਪਣੀ ਰੂਹ ਦੇ ਹਾਣੀ ਲੱਭਣ ਦੀ ਵੀ ਕਾਹਲ ਸੀ। ਵੱਖ ਵੱਖ ਉਮਰ ਦੇ, ਵੱਖ ਵੱਖ ਰੰਗਾਂ ਦੇ ਸਾਥੀਆਂ ‘ਚ ਬਹਿ ਬਹਿ ਕੇ ਵੇਖ ਲਿਆ ਸੀ ਪਰ ਗੱਲ ਨਹੀਂ ਸੀ ਬਣ ਰਹੀ। ਕੁਝ ਕੁ ਰਸਮੀ ਮੁਲਾਕਾਤਾਂ ਤੋਂ ਬਾਅਦ ਜਦੋਂ ਸੋਚ ਮੇਚ ਨਾ ਆਉਣੀ ਤਾਂ ਫਿਰ ਨਵੇਂ ਮਿੱਤਰ ਲੱਭਣ ਤੁਰ ਪੈਣਾ। ਮੇਰੀ ਆਸ ਨੂੰ ਓਦੋਂ ਬੂਰ ਪਿਆ ਜਦੋਂ ਬੈਲਮੋਰ ਦੇ ਗੁਰਦੁਆਰਾ ਸਾਹਿਬ ਵਿਖੇ, ਹਫਤਾਵਾਰੀ ਦੀਵਾਨ, ਵਿੱਚ ਗਿਆਨੀ ਸੰਤੋਖ ਸਿੰਘ ਹੋਰੀਂ, ਪਾਰਕਲੀ ਗੁਰੂ ਘਰ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਲਈ, ਸੰਗਤਾਂ ਨੂੰ ਸੱਦਾ ਦੇਣ ਲਈ ਆਏ। ਪੰਜਾਬੋਂ ਖਾਂਦੇ ਪੀਂਦੇ ਆਏ ਸਾਂ ਅਤੇ ਸਰੀਰ ਵੀ ਸੁੱਖ ਨਾਲ ਖੁਲ੍ਹਾ ਖੁਲਾਸਾ ਸੀ; ਇਸ ਕਰਕੇ ਗੁਰੂ ਘਰ ਵਿਚ ਜਾ ਕੇ, ਬਹੁਤਾ ਚਿਰ ਚੌਂਕੜਾ ਮਾਰ ਕੇ ਬੈਠ ਨਹੀਂ ਸੀ ਹੁੰਦਾ। ਮਨ ਵਿਚ ਸਦਾ ਕਾਹਲ਼ ਹੋਣੀ ਕਿ ਕੇਹੜਾ ਵੇਲ਼ਾ ਹੋਵੇ, ਭੋਗ ਪਵੇ ਤੇ ਪ੍ਰਸ਼ਾਦ ਲੈ ਕੇ ਘਰ ਨੂੰ ਜਾਈਏ। ਉਤੋਂ ਜੇ ਕੋਈ ਕੀਰਤਨ ਦੀ ਸਮਾਪਤੀ ਤੋਂ ਬਾਅਦ ਲੈਕਚਰ ਦੇਣ ਲਈ ਖਲੋ ਜਾਵੇ ਤਾਂ ਮੇਰੇ ਵਰਗਿਆਂ ਨੂੰ ਚੜ੍ਹ ਲਾਲੀਆਂ ਜਾਂਦੀਆਂ ਸਨ ਕਿ ਇਹ ਹੁਣ ਬੋਰ ਕਰੂਗਾ ਪਰ ਗਿਆਨੀ ਜੀ ਹੋਰਾਂ ਜਦੋਂ ਉਠ ਕੇ ਫ਼ਤਿਹ ਬੁਲਾਈ ਅਤੇ ਪੈਂਦੀ ਸੱਟੇ ਹੀ ਸਾਡੇ ਜਿਹਿਆਂ ਦੇ ਮਨ ‘ਚ ਚੱਲਦੀ ਗੱਲ ਆਖ ਦਿੱਤੀ, “ਤੁਸੀਂ ਸੋਚਦੇ ਹੋਵੋਗੇ ਕਿ ਇਹ ਭਾਈ ਹੁਣ ਬੋਰ ਕਰੇਗਾ ਪਰ ਮੈਂ ਤੁਹਾਡਾ ਬਹੁਤਾ ਸਮਾ ਨਹੀਂ ਜੇ ਲੈਣਾ। ਇਹ ਵੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਸੁਣਿਆ ਤੋਂ ਬਿਨਾ ਜਾਣਾ ਵੀ ਨਹੀ; ਕਿਉਂਕਿ ਤੁਸੀ ਜਾਣਦੇ ਹੋ ਕਿ ਜੇ ਮੈਨੂੰ ਏਥੇ ਨਾ ਸੁਣ ਕੇ ਗਏ ਤਾਂ ਮੈ ਤੁਹਾਡੇ ਘਰੀਂ ਸੁਣਾਉਣ ਆ ਜਾਣਾ।” ਇਹ ਸੁਣ ਚਾਰ ਚੁਫੇਰੇ ਹਾਸੜ ਮੱਚ ਗਈ। 

ਗਿਆਨੀ ਜੀ ਦੇ ਇਹ ਬੋਲ ਸੁਣ ਸਾਡੇ ਜਿਹੇ, ਜੇਹੜੇ ਉਠਣ ਨੂੰ ਤਿਆਰ ਬੈਠੇ ਸਨ, ਨੇ ਗੋਡੇ ਸਿੱਧੇ ਕਰ ਲਏ। ਮਾਝੇ ਦੀ ਚਾਸ਼ਣੀ ਵਿਚ ਡੁੱਬੀ, ਸ਼ੁੱਧ ਪੰਜਾਬੀ ਬੋਲੀ ‘ਚ ਜਦੋਂ ਗਿਆਨੀ ਜੀ ਨੇ ਆਪਣਾ ਸੁਨੇਹਾ ਦਿੱਤਾ ਤਾਂ ਸਭਨਾਂ ਦੇ ਮਨਾਂ ਤੇ ਜਾਦੂ ਜਿਹਾ ਕਰ ਗਿਆ। ਗਿਆਨੀ ਜੀ ਦੇ ਹੱਥ ‘ਚ ਫੜਿਆ ਤਣੀਆਂ ਵਾਲ਼ਾ ਝੋਲ਼ਾ ਭੁਲੇਖਾ ਪਾ ਰਿਹਾ ਸੀ ਕਿ ਸ਼ਾਇਦ ‘ਅੰਬਰਸਰੋਂ’ ਕੋਈ ਸਾਧਾਰਣ ਜਿਹਾ ਪ੍ਰਚਾਰਕ ਆਇਆ ਹੋਣਾ। ਪਰ ਉਹਨਾਂ ਦੇ ਬੋਲਾਂ ਵਿਚਲਾ ਭਰੋਸਾ ਦੱਸਦਾ ਸੀ ਕਿ ਇਹ ਕੋਈ ਸਾਧਾਰਨ ਪ੍ਰਚਾਰਕ ਨਹੀਂ ਸਗੋਂ ਗੁੜ੍ਹਿਆ ਹੋਇਆ ਸੂਝਵਾਨ ਇਨਸਾਨ ਹੈ। 30 ਕੁ ਮਿੰਟਾਂ ਦੇ ਸਮੇ ‘ਚ ਉਹਨਾਂ ਐਸੇ ਢੰਗ ਨਾਲ ਆਪਣੀ ਬਾਤ ਪਾਈ ਕਿ ਹਰ ਪੰਜ ਮਿੰਟ ਬਾਅਦ ਹਾਸੇ ਦੀ ਫ਼ੁਹਾਰ ਛਿੜ ਪਿਆ ਕਰੇ। ਨਿਆਣੇ ਸਿਆਣੇ ਸਭ ਹੀ ਗਿਆਨੀ ਜੀ ਦੇ ਬੋਲਾਂ ਵਿੱਚਲੀ ਮਿਠਾਸ ਅਤੇ ਨਿੱਘ ਨੂੰ ਮਾਣਦੇ ਰਹੇ। ਮੈਨੂੰ ਉਹਨਾਂ ਦੀ ਸ਼ਖ਼ਸ਼ੀਅਤ ਨੇ ਬਹੁਤ ਪ੍ਰਭਾਵਤ ਕੀਤਾ। ਮੇਰਾ ਉਹਨਾਂ ਦੇ ਸਰੂਪ, ਉਹਨਾਂ ਦੀ ਉਮਰ ਜਾਂ ਪਹਿਰਾਵੇ ਨਾਲ ਕੋਈ ਮੇਲ ਨਹੀਂ ਸੀ ਪਰ ਮੈਨੂੰ ਉਹ ਮੇਰੀ ਸੋਚ ਦੇ ਹਾਣੀ ਲੱਗੇ। ਖ਼ੁਦ ਮਝੈਲ ਹੋਣ ਕਾਰਨ, ਮਾਝੇ ਵਾਲ਼ ਬੋਲੀ ਦੀ ਸਾਂਝ ਮੈਨੂੰ ਧੂਹ ਕੇ ਉਹਨਾਂ ਦੇ ਕੋਲ਼ ਲੈ ਗਈ। ਮੈ ਉਮਰ ਦੀਆਂ ਹੱਦਾਂ ਉਲੰਘ ਕੇ, ‘ਭਾ ਜੀ’ ਆਖ ਜਾ ਫ਼ਤਿਹ ਬੁਲਾਈ। ਉਹਨਾਂ ਦਾ ਬੀਬਾ ਚਿੱਟਾ ਦਾਹੜਾ ਵੇਖ ਕੇ ਹਰ ਕੋਈ ਉਹਨਾਂ ਨੂੰ ‘ਗਿਆਨੀ ਜੀ’ ਅਤੇ ਨਿਆਣੇ ‘ਬਾਬਾ ਜੀ’ ਆਖ ਕੇ ਸੰਬੋਧਨ ਕਰਦੇ ਸਨ ਤੇ ਜਦੋਂ ਇੱਕ ਨੌਜਵਾਨ ਨੇ ਉਹਨਾਂ ਨੂੰ ‘ਭਾ ਜੀ’ ਆਖ ਕੇ ਬੁਲਾਇਆ ਤਾਂ ਉਹਨਾਂ ਨੇ ਝੱਟ ਪੱਟ ਬੁਝ ਲਿਆ ਕਿ ਇਹ ਜਰੂਰ ਮੇਰੀ ਸੋਚ ਦਾ ਹਾਣੀ ਹੋਵੇਗਾ ਤਾਂ ਹੀ ਤਾਂ ਮੈਨੂੰ ‘ਗਿਆਨੀ ਜੀ’ ਕਹਿਣ ਦੀ ਬਜਾਏ ‘ਭਾ ਜੀ’ ਜਹੇ ਅਪਣੱਤ ਭਰੇ ਲਹਿਜੇ ਵਿੱਚ ਬੁਲਾ ਰਿਹਾ ਹੈ। ਉਸ ਦਿਨ ਦੀ ਪਈ ਇਹ ਸਾਂਝ ਅੱਜ ਤੱਕ ਨਿਰੰਤਰ ਜਾਰੀ ਹੈ। ਹਰ ਦਿਨ ਇਹ ਰਿਸ਼ਤਾ ਹੋਰ ਗੂਹੜਾ ਹੀ ਹੋਇਆ ਹੈ।
ਜਗਿਆਸੂ ਹੋਣ ਕਾਰਨ ਗਿਆਨੀ ਜੀ ਸਬੰਧੀ ਹੋਰ ਜਾਣਕਾਰੀ ਲੈਣ ਦੀ ਇੱਛਾ ਹੋਈ ਤਾਂ ਪਤਾ ਲੱਗਾ ਕਿ ਗਿਆਨੀ ਜੀ ਸਿੱਖ ਮਿਸ਼ਨਰੀ ਕਾਲਜ ਤੋਂ ਗਰੈਜੂਏਟ ਹੋ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਭਰਤੀ ਹੋ ਗਏ ਸਨ ਜਿਥੇ ਇਹਨਾਂ ਦੀ ਸੂਝ ਬੂਝ ਸਦਕਾ, ਉਸ ਸਮੇ ਦੇ ਸ਼੍ਰੋਮਣੀ ਸਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ, ਇਹਨਾਂ ਨੂੰ ਆਪਣਾ ਨਿੱਜੀ ਸਕੱਤਰ ਨਿਯੁਕਤ ਕਰ ਲਿਆ। ਸੰਨ 1960 ਤੋਂ ਲੈ ਹੁਣ ਤੱਕ ਦੀ, ਪਰਦੇ ਦੇ ਸਾਹਮਣੇ ਵਾਲ਼ੀ ਅਤੇ ਪਰਦੇ ਪਿਛਲੀ ਅਕਾਲੀ ਰਾਜਨੀਤੀ, ਆਪ ਆਪਣੀ ਯਾਦਾਂ ਦੀ ਚੰਗੇਰ ‘ਚ ਚੁੱਕੀ ਫਿਰਦੇ ਹਨ। 1960 ਤੋਂ 1973 ਤੱਕ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਨ ਤੋਂ ਬਾਅਦ, 1973 ‘ਚ ਗਿਆਨੀ ਜੀ, ਅਫ਼੍ਰੀਕਾ ਦੇ ਮੁਲਕ ਮਲਾਵੀ ਵਿਚ, 3 ਸਾਲ ਦੀ ਨੌਕਰੀ ਕਰ, ਲੋੜੀਂਦਾ ਖ਼ਰਚ ਪੱਲੇ ਬੰਨ੍ਹ ਕੇ, ਦੁਨੀਆਂ ਦਾ ਭਰਮਣ ਕਰਨ ਤੁਰ ਪਏ। 1979 ਦੇ ਅਕਤੂਬਰ ਵਿੱਚ ਗਿਆਨੀ ਜੀ ਨੇ ਆਸਟ੍ਰੇਲੀਆ ਦੀ ਧਰਤੀ ਤੇ ਪਹਿਲਾ ਕਦਮ ਰੱਖਿਆ। ਪਰਵਾਰਕ ਗੁਜ਼ਾਰੇ ਲਈ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਵਿਚ ਨੌਕਰੀ ਕਰਨ ਦੇ ਨਾਲ਼ ਨਾਲ਼, ਗੁਰੂ ਘਰਾਂ ਵਿੱਚ, ਧਰਮ ਪ੍ਰਚਾਰ ਦੀ ਸੇਵਾ ਵੀ ਹੁਣ ਤੱਕ ਨਿਭਾਉਂਦੇ ਆ ਰਹੇ ਹਨ।
ਅਪ੍ਰੈਲ 1985 ਵਿੱਚ ‘ਸਿੱਖ ਸਮਾਚਾਰ’ ਨਾਮ ਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਕੱਢ ਕੇ, ਆਪ ਨੇ ਪੰਜਾਬੀ ਮੀਡੀਏ ਦਾ, ਧਰਤੀ ਦੇ ਦੱਖਣੀ ਅਰਧ ਗੋਲ਼ੇ ਉਪਰ ਪਹੁ ਫੁਟਾਲਾ ਕੀਤਾ। ਪਹਿਲਾਂ ਡੇਢ ਸਾਲ ਹਫਤਾਵਾਰੀ ਅਤੇ ਫੇਰ ਮਹੀਨਾਵਾਰ, ਇਹ ਅਖਬਾਰ 1990 ਤੱਕ ਆਪ ਚਲਾੳਂੁਦੇ ਰਹੇ। ਗੁਰੂ ਘਰਾਂ ਅਤੇ ਗੁਰਸਿੱਖਾਂ ਦੇ ਘਰਾਂ ਵਿਚ ਕੀਰਤਨ ਜਾਂ ਕਥਾ ਕਰਦਿਆਂ, ਜੋ ਭੇਟਾ ਸੰਗਤਾਂ ਵੱਲੋਂ ਭੇਟ ਕੀਤੀ ਜਾਂਦੀ ਸੀ ਉਸ ਵਿੱਚ ਆਪਣੀ ਨਿੱਜੀ ਕਮਾਈ ਜੋੜ ਕੇ, ਅਖ਼ਬਾਰ ਦੀ ਪ੍ਰਿੰਟਿੰਗ ਅਤੇ ਵੰਡਣ ਦਾ ਖ਼ਰਚਾ ਕਰਕੇ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ। ਜਿਉਂ ਜਿਉਂ ਮੈਨੂੰ ਗਿਆਨੀ ਜੀ ਬਾਰੇ ਹੋਰ ਜਾਣਕਾਰੀ ਮਿਲ਼ਦੀ ਰਹੀ, ਮੇਰਾ ਉਹਨਾਂ ਪ੍ਰਤੀ ਸਤਿਕਾਰ ਹੋਰ ਵੀ ਵਧਦਾ ਗਿਆ। ਗਿਆਨੀ ਜੀ ਸੱਚ ਮੁੱਚ ਗਿਆਨੀ ਕਹਾਉਣ ਦੇ ਯੋਗ ਹਨ ਕਿਉਂ ਜੋ ਉਹਨਾਂ ਕੋਲ ਗਿਆਨ ਦਾ ਭੰਡਾਰ ਹੈ: ਧਾਰਮਿਕ ਗ੍ਰੰਥਾਂ ਬਾਰੇ, ਸਿੱਖ ਇਤਿਹਾਸ, ਸਿੱਖ ਰਾਜਨੀਤੀ, ਆਸਟ੍ਰੇਲੀਅਨ ਸਿੱਖ ਸਮਾਜ, ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਸਵਾਰਥੀ ਬਿਰਤੀ ਬਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਸਟ੍ਰੇਲੀਆ ਦੀ ਸਿਆਸੀ ਸਥਿਤੀ ਬਾਰੇ, ਗੱਲ ਕੀ ਕੋਈ ਵੀ ਅਜਿਹਾ ਵਿਸ਼ਾ ਨਹੀਂ ਜਿਸ ਬਾਰੇ ਗਿਆਨੀ ਜੀ ਡੂੰਘੀ ਜਾਣਕਾਰੀ ਨਾ ਰੱਖਦੇ ਹੋਣ। ਏਸੇ ਕਰਕੇ ਮੈ ਉਹਨਾਂ ਦਾ ਨਾਂ ‘ਤੁਰਦਾ ਫਿਰਦਾ ਇਨਸਾਈਕਲੋਪੀਡੀਆ’ ਪਾਇਆ ਹੋਇਆ ਹੈ। ਗਿਆਨ ਸਾਗਰ ਵਿੱਚ ਡੁੱਬਕੀਆਂ ਲਗਾਉਣ ਦਾ ਆਪ ਨੂੰ ਇਸ ਹੱਦ ਤੱਕ ਜਨੂੰਨ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗਿਆਨ ਵੰਡੀਦਾ ਹੋਵੇ, ਸਭ ਔਕੜਾਂ ਨੂੰ ਪਾਰ ਕਰ ਕੇ ਓਥੇ ਪਹੁੰਚ ਜਾਂਦੇ ਹਨ। ਭਾਵੇਂ ਇਸ ਜਨੂੰਨ ਦੀ ਕੀਮਤ ਉਹਨਾਂ ਨੂੰ ਪਰਵਾਰਕ ਨਾਰਾਜ਼ਗੀ ਸਹੇੜਨ ਦੇ ਰੂਪ ਵਿਚ ਦੇਣੀ ਪੈਦੀ ਹੋਵੇ ਤਾਂ ਵੀ ਗਿਆਨੀ ਜੀ ਨਹੀਂ ਟਲਦੇ। ਹਾਲਾਂ ਕਿ ਪਰਵਾਰਕ ਜੁੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹੋਏ, ਉਹਨਾਂ ਨੇ ਚਾਰੇ ਬੱਚਿਆਂ ਨੂੰ ਉਚ ਵਿਦਿਆ ਦੁਆ ਕੇ, ਸੰਸਾਰਕ ਤੌਰ ਤੇ ਕਾਮਯਾਬ ਇਨਸਾਨ ਬਣਾਇਆ ਹੋਇਆ ਹੈ।
ਜਿਸ ਹੱਦ ਤੱਕ ਗਿਆਨੀ ਜੀ ਗਿਆਨ ਚੁੱਕੀ ਫਿਰਦੇ ਹਨ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਨਿਮਾਣੇ ਜਿਹੇ ਸਿੱਖ ਦੀ ਥਾਂ ਅੱਜ ਕਲ੍ਹ ਦੇ ਅਖੌਤੀ ਬਾਬਿਆਂ ਅਤੇ ਸੰਤਾਂ ਵਾਂਗ ਪ੍ਰਚਾਰਿਆ ਹੁੰਦਾ ਤਾਂ ਸ਼ਾਇਦ ਲੋਕਾਂ ਦੀਆਂ ਭੀੜਾਂ ਅੱਜ ਉਹਨਾਂ ਅਖੌਤੀ ਸੰਤਾਂ ਤੇ ਬਾਬਿਆਂ ਵਾਂਗ ਇਹਨਾਂ ਦੇ ਮਗਰ ਵੀ ਫਿਰਦੀਆਂ ਹੁੰਦੀਆਂ। ਸੰਗਮਰਮਰੀ ਡੇਰਾ, ਦੁਨਿਆਵੀ ਸੁੱਖ ਸਹੂਲਤਾਂ, ਚਿੱਟੇ ਪ੍ਰੈਸ ਕੀਤੇ ਹੋਏ ਚੋਲ਼ੇ ਅਤੇ ਵੱਡੀਆਂ ਵੱਡੀਆਂ ਕਾਰਾਂ ਆਪ ਦੇ ਅੱਗੇ ਪਿੱਛੇ ਘੁੰਮਦੀਆਂ ਹੁੰਦੀਆਂ।
ਆਮ ਗੁਰੂ ਘਰਾਂ ਦੇ ਪ੍ਰਬੰਧਕ ਗ੍ਰੰਥੀ ਸਿੰਘ, ਭਾਵੇਂ ਤਨਖਾਹਦਾਰ ਹੋਵੇ ਤੇ ਭਾਵੇਂ ਵਾਲੰਟੀਅਰ, ਨੂੰ ਪ੍ਰਬੰਧਨ ਕਾਰਜਾਂ ਵਿੱਚ ਨਹੀਂ ਵੇਖਣਾ ਚਾਹੁੰਦੀਆਂ ਅਤੇ ਗੁਰਦੁਆਰਾ ਪ੍ਰਬੰਧਨ ‘ਚ ਦਿੱਤੇ ਉਹਨਾਂ ਦੇ ਸਹੀ ਸੁਝਾਵਾਂ ਨੂੰ ਵੀ ਪ੍ਰਬੰਧ ਵਿਚਲੀ ਦਖਲ ਅੰਦਾਜੀ ਹੀ ਸਮਝਦੀਆਂ ਹਨ। ਗੁਰਮਤਿ ਬਾਰੇ ਜਾਂ ਗੁਰੂ ਘਰ ਦੇ ਪ੍ਰਬੰਧ ਬਾਰੇ ਆਪ ਦੀਆਂ ਬੇਖ਼ੌਫ਼ ਅਤੇ ਬੇਬਾਕ ਸਹੀ ਟਿੱਪਣੀਆਂ ਕਾਰਨ, ਕਈ ਵਾਰ ਆਪ ਕਮੇਟੀਆਂ ਦੇ ਆਗੂਆਂ ਦੀ ਨਾਰਾਜ਼ਗੀ ਵੀ ਸਹੇੜ ਲੈਂਦੇ ਹਨ। ਪ੍ਰਬੰਧਕ ਕਮੇਟੀਆਂ ਦਾ ਗੁਰੂ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਇੱਕ ਸੰਕੀਰਣ ਜਿਹਾ ਨਜ਼ਰੀਆ ਹੈ। ਉਹ ਗ੍ਰੰਥੀ ਸਿੰਘ ਨੂੰ ਸਿਰਫ਼ ਪਾਠ ਕਰਨ, ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ ਤੇ ਉਹਨਾਂ ਦੀ ਸ਼ਖ਼ਸ਼ੀਅਤ ਵਿਚਲੇ ਬਾਕੀ ਪਹਿਲੂਆਂ ਨੂੰ ਅਣਗੌਲਿਆਂ ਕਰਕੇ, ਬਾਕੀ ਸਿੱਖ ਅਤੇ ਧਾਰਮਿਕ ਮਸਲਿਆਂ ਤੇ ਰਾਇ ਦੇਣ ਦੇ ਅਯੋਗ ਸਮਝਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਨਾਰਾਜ਼ਗੀ ਕਈ ਵਾਰ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਉਹ ਆਪ ਜੀ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਤੋਂ ਵੀ ਬਾਜ ਨਹੀਂ ਆਉਂਦੇ।
ਗਿਆਨੀ ਜੀ ਗੁਰੂ ਘਰਾਂ ਦੇ ਧਾਰਮਿਕ ਦੀਵਾਨਾਂ, ਸਭਿਆਚਾਰਕ ਸਮਾਗਮਾਂ, ਸਾਹਿਤਕ ਸੰਮੇਲਨਾਂ ਜਾਂ ਸਮਾਜਕ ਇਕੱਠਾਂ ਵਿੱਚ ਵਿਚਰਦਿਆਂ ਹੋਇਆਂ, ਬੱਚਿਆਂ ਨਾਲ ਬੱਚੇ, ਗੱਭਰੂਆਂ ਨਾਲ ਗੱਭਰੂ, ਵਿਚਾਰਵਾਨਾਂ ਨਾਲ ਵਿਚਾਰਵਾਨ ਅਤੇ ਸਿਆਣਿਆਂ ਵਿੱਚ ਸਿਆਣੇ ਬਣ ਜਾਂਦੇ ਹਨ। ਜਿਥੇ ਵੀ ਗਿਆਨੀ ਜੀ ਹੋਣ ਇਹਨਾਂ ਦੁਆਲੇ ਮਨੁੱਖੀ ਝੁੰਡ ਹਮੇਸ਼ਾਂ ਵੇਖਿਆ ਜਾ ਸਕਦਾ ਹੈ। ਕੋਈ ਆਪ ਦੇ ਗਿਆਨ ਸਾਗਰ ‘ਚੋਂ ਗਿਆਨ ਦਾ ਚੁਲ਼ਾ ਲੈਣ ਦਾ ਇੱਛਾਵਾਨ ਹੁੰਦਾ ਹੈ, ਕੋਈ ਆਪ ਦੇ ਚੁਟਕਲਿਆਂ ਦਾ ਆਨੰਦ ਲੈ ਰਿਹਾ ਹੁੰਦਾ ਹੈ ਅਤੇ ਕੋਈ ਜੀਵਨ ਜਾਚ ਦੇ ਸਬਕ ਲੈ ਰਿਹਾ ਹੁੰਦਾ ਹੈ। ਗਿਆਨੀ ਜੀ ਦੀ ਪਕੜ ਹਰ ਭਾਸ਼ਾ ਤੇ ਬੇਹੱਦ ਮਜਬੂਤ ਹੁੰਦੀ ਹੈ। ਭਾਸ਼ਾ ਭਾਵੇਂ ਅੰਗ੍ਰੇਜ਼ੀ ਹੋਵੇ ਜਾਂ ਪੰਜਾਬੀ ਜਾਂ ਹਿੰਦੀ, ਆਪ ਜਗਿਆਸੂ ਹੋਣ ਕਾਰਨ, ਉਸ ਦੇ ਉਚਾਰਣ, ਉਸ ਦੇ ਵਿਕਾਸ ਅਤੇ ਉਸ ਦੀਆਂ ਅੰਦਰੂਨੀ ਪਰਤਾਂ ਤੱਕ ਜਾਣਕਾਰੀ ਰੱਖਦੇ ਹਨ। ਅੰਗ੍ਰੇਜ਼ੀ ਦੀ ਸਕੂਲੀ ਵਿਦਿਆ ਨਾ ਲਈ ਹੋਣ ਦੇ ਬਾਵਜੂਦ ਵੀ, ਆਪ ਨੂੰ ਆਸਟ੍ਰੇਲੀਆਈ ਸਮਾਗਮਾਂ, ਸੈਮੀਨਾਰਾਂ ਵਿੱਚ ਲੈਕਚਰ ਦੇਣ ਲਈ, ਉਚੇਚੇ ਤੌਰ ਤੇ ਬੁਲਾਇਆ ਜਾਂਦਾ ਹੈ; ਜਿੱਥੇ ਆਪ ਅੰਗ੍ਰੇਜ਼ੀ ਵਿੱਚ ਭਾਸ਼ਨ ਦੇ ਕੇ, ਗੋਰਿਆਂ ਦੀ ਵੀ ਵਾਹ ਵਾਹ ਖੱਟਦੇ ਰਹਿੰਦੇ ਹਨ। ਆਸਟ੍ਰੇਲੀਆ ਦੇ ਸਭ ਤੋਂ ਵੱਧ ਹਰਮਨ ਪਿਆਰੇ ਪੰਜਾਬੀ ਅਖ਼ਬਾਰ “ਪੰਜਾਬ ਐਕਸਪ੍ਰੈਸ” ਦੇ ਆਪ ਸਥਾਪਤ ਕਾਲਮ ਨਵੀਸ ਹਨ। ਵੱਖ ਵੱਖ ਧਾਰਮਿਕ, ਸਮਾਜਕ ਅਤੇ ਰਾਜਨੀਤਕ ਮਸਲਿਆਂ ਤੇ ਆਪ ਲਗਾਤਾਰ ਲੇਖ ਲਿਖਦੇ ਰਹਿੰਦੇ ਹਨ। ਆਪ ਦੇ ਲੇਖ ‘ਪੰਜਾਬ ਐਕਸਪ੍ਰੈਸ” ਤੋਂ ਇਲਾਵਾ ਆਸਟ੍ਰੇਲੀਆ ਦੀਆਂ ਸਾਰੀਆਂ ਪੰਜਾਬੀ ਅਖ਼ਬਾਰਾਂ ਅਤੇ ਦੁਨੀਆਂ ਭਰ ਦੀਆਂ ਅਖ਼ਬਾਰਾਂ ਵਿੱਚ ਛਪਦੇ ਹਨ। ਆਪ ਨੇ ਆਪਣੇ ਹੁਣ ਤੱਕ ਦੇ ਲਿਖੇ ਅਤੇ ਛਪੇ ਹੋਏ ਲੇਖਾਂ ਨੂੰ, ਸਾਡੇ ਜੋਰ ਦੇਣ ਤੇ, ਕਿਤਾਬੀ ਰੂਪ ਵਿੱਚ, ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਇਆ ਹੈ। ਇਹਨਾਂ ਲੇਖਾਂ ਨੂੰ ਚਾਰ ਕਿਤਾਬਾਂ, ਸਚੇ ਦਾ ਸਚਾ ਢੋਆ, ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਬਾਤਾਂ ਬੀਤੇ ਦੀਆਂ, ਵਿੱਚ ਪ੍ਰੋਇਆ ਗਿਆ ਹੈ। ਪੰਜਾਬ ਤੋਂ ਆਸਟ੍ਰੇਲੀਆ ਆਇਆ ਕੋਈ ਵੀ ਵਿਦਵਾਨ, ਸਾਹਿਤਕਾਰ, ਧਰਮ ਸ਼ਾਸਤਰੀ ਗਿਆਨੀ ਜੀ ਨੂੰ ਮਿਲੇ ਬਿਨਾ, ਆਪਣੀ ਯਾਤਰਾ ਸਫ਼ਲ ਹੋਈ ਨਹੀਂ ਸਮਝਦਾ। ਦੁਨੀਆਂ ਭਰ ਦੀਆਂ ਸਮਾਜਕ, ਧਾਰਮਿਕ ਅਤੇ ਸਭਿਆਚਾਰਕ ਸੰਸਥਾਂਵਾਂ, ਆਪ ਦੇ ਪੰਜਾਬੀ ਪ੍ਰਤੀ ਡੂੰਘੇ ਮੋਹ ਕਾਰਨ ਵੱਖ ਵੱਖ ਸਨਮਾਨਾਂ ਨਾਲ ਨਿਵਾਜਦੀਆਂ ਰਹਿੰਦੀਆਂ ਹਨ। 2004 ਵਿੱਚ ਆਸਟ੍ਰੇਲੀਆ ਦੀ ਸਿਰਮੌਰ ਪੰਜਾਬੀ ਸੰਸਥਾ ‘ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ’ ਨੇ ਆਪ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ‘ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ, ਪੰਜਾਬੀਅਤ ਦਾ ਮਾਣ’ ਨਾਲ ਨਿਵਾਜਿਆ ਸੀ। ਗਿਆਨੀ ਜੀ ਦੀਆਂ ਸੰਸਾਰਕ ਯਾਤਰਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ। 2008 ਵਿਚ ਪੰਜਾਬੀ ਸੱਥ ਸਾਂਬੜਾ ਨੇ ‘ਪਿੰ੍ਰੰਸੀਪਲ ਤੇਜਾ ਸਿੰਘ ਸਾਹਿਤਕ ਐਵਾਰਡ’ ਵਜੋਂ ਸਿਰੋਪਾ, ਲੋਈ, ਗੋਲਡ ਮੈਡਲ ਆਦਿ ਨਾਲ ਸਨਮਾਨਿਆ।
ਕਈ ਸਦੀਆਂ ਦਾ ਇਤਿਹਾਸ ਆਪਣੀ ਯਾਦ ਵਿਚ ਸਾਂਭੀ ਬੈਠਾ ਇਹ ਅਨਮੋਲ ਹੀਰਾ ਸਾਂਭਣ ਯੋਗ ਹੈ। ਉਮਰ ਦੇ ਪਿਛਲੇ ਅੱਧ ‘ਚ ਵਿਚਰ ਰਿਹਾ ਇਹ ਸਿੱਖ ਕੌਮ ਦਾ ਇਨਸਾਈਕਲੋਪੀਡੀਆ, ਕਿਤੇ ਸਾਰਾ ਇਤਿਹਾਸ ਅਤੇ ਗਿਆਨ ਨਾਲ ਹੀ ਲੈ ਕੇ ਨਾ ਤੁਰ ਜਾਵੇ; ਇਸ ਲਈ ਲੋੜ ਹੈ ਕਿਸੇ ਸਮਰੱਥ ਅਤੇ ਉਦਮੀ ਸੰਸਥਾ ਦੀ, ਜੇਹੜੀ ਗਿਆਨੀ ਜੀ ਕੋਲ਼ੋਂ ਇਹ ਅਨਮੋਲ ਖ਼ਜ਼ਾਨਾ ਲਿਖਵਾ ਕੇ ਸਾਂਭ ਲਵੇ।

****


ਹੋਰ ਪੜੋ...