ਪੰਜਾਬੀ ਮਾਂ-ਬੋਲੀ ਦਾ ਹੀਰਾ, ਰਸੀਲਾ ਰਚਨਹਾਰ - ਨਿੰਦਰ ਘੁਗਿਆਣਵੀ......... ਸ਼ਬਦ ਚਿਤਰ / ਦਰਸ਼ਨ ਸਿੰਘ ਪ੍ਰੀਤੀਮਾਨ



ਜੋਸ਼ਜਵਾਨੀ ਗੁੱਝੇ ਨਹੀਂ ਰਹਿੰਦੇਜਿਸ ਰਾਹ ਤੁਰ ਪੈਣਉਸ ਰਾਹ ਦੀਆਂ ਮੁਸ਼ਕਲਾਂ ਨੂੰ ਚੀਰ ਕੇ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦੇ ਹਨ। ਸਿਆਸਤਦਾਨਵਿਗਿਆਨੀਕਲਾਕਾਰਚਿੱਤਰਕਾਰਖਿਡਾਰੀ ਅਤੇ ਲਿਖਾਰੀ ਨੂੰ ਛੋਟੀ ਉਮਰ 'ਚ ਲਗਨ ਲੱਗੀ ਤੇ ਉਹੀ ਰਾਸਤਾ ਚੁਣਿਆ ਜਾਵੇ ਤਾਂ ਸਮਝੋ ਮੰਜ਼ਿਲ ਪੈਰਾਂ ਵਿੱਚ ਹੀ ਵਿਖਾਈ ਦਿੰਦੀ ਹੈ। ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਛੋਟੀ ਉਮਰ 'ਚ ਕਲਮ ਚੱਕ ਦੁਨੀਆਂ 'ਚ ਨਾਂ ਰੋਸ਼ਨ ਕੀਤਾ। ਹੁਣ ਮੈਂ ਉਹ ਮਹਾਨ ਸਖ਼ਸੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂਜਿਸ ਨੇ ਪੂਰੀ ਲਗਨ ਨਾਲ ਸਖ਼ਤ ਮਿਹਨਤ ਕੀਤੀ ਤੇ ਮਾਂ ਬੋਲੀ ਦਾ ਹੀਰਾ ਬਣ ਗਿਆ। ਉਹ ਕਿਸੇ ਦੀ ਜਾਣ ਪਹਿਚਾਣ ਦਾ ਮਥਾਜ ਨਹੀਂ। ਉਹ ਹੈ ਛੋਟੀ ਉਮਰੇ ਵੱਡੇ ਕਾਰਜ ਕਰਨ ਵਾਲਾ ਨਿੰਦਰ ਘੁਗਿਆਣਵੀ।

 

ਨਿੰਦਰ ਘੁਗਿਆਣਵੀ ਦਾ ਜਨਮ 15 ਮਾਰਚ 1975  ਨੂੰ ਮਾਤਾ ਰੂਪਰਾਣੀ ਦੀ ਕੁੱਖੋਂਪਿਤਾ ਰੋਸ਼ਨ ਲਾਲਾ ਦੇ ਘਰਦਾਦਾ ਅੰਮ੍ਰਿਤ ਲਾਲ ਦੇ ਵਿਹੜੇਪਿੰਡ ਘਗਿਆਣਾ ਵਿਖੇ ਹੋਇਆ। ਭੈਣ ਰਜਿੰਦਰ ਕੌਰ ਦਾ ਵੀਰ ਤੇ ਸੁਰਿੰਦਰ ਘੁਗਿਆਣਵੀ ਦਾ ਮਾਂ ਜਾਇਆਮੈਟ੍ਰਿਕ ਕਰਨ ਤੋਂ ਬਾਅਦ ਕੁੱਝ ਸਮਾਂ ਭਾਸ਼ਾ ਵਿਭਾਗ ਵਿੱਚ ਤੇ ਕੁੱਝ ਸਮਾਂ ਅਦਾਲਤ ਵਿੱਚ ਨੌਕਰੀ ਕਰਦਾ ਰਿਹਾ। ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸਸੰਤੋਖ ਸਿੰਘ ਧੀਰਜਗਦੇਵ ਸਿੰਘ ਜੱਸੋਵਾਲਬਲਵੰਤ ਗਾਰਗੀ ਤੇ ਲਾਲ ਚੰਦ ਯਮਲਾ ਜੱਟ ਦਾ ਪ੍ਰਭਾਵ ਮਨ ਤੇ ਪਾਉਣ ਵਾਲੇ ਨੇਲਾਲ ਚੰਦ ਯਮਲੇ ਜੱਟ ਨੂੰ ਉਸਤਾਦ ਧਾਰ ਲਿਆ। ਰੇਡੀਓਟੈਲੀਵਿਜ਼ਨ ਤੇ ਵੀ ਗਾਉਣ ਲੱਗ ਪਿਆ।

ਨਿੰਦਰ ਘੁਗਿਆਣਵੀ ਭਾਵੇਂ ਵੇਖਣ ਨੂੰ ਛੋਟਾ ਜਿਹਾ ਲਗਦੈ ਪਰ ਉਮਰ ਮੁਤਾਬਕ ਤਾਂ ਹੈ ਵੀ ਛੋਟਾ ਪਰ ਚੋਭ ਅਜਿਹੀ ਮਾਰਦੈ ਕਿ ਵੱਡੇ ਤੋਂ ਵੱਡੇ ਦੀ ਲੇਰ ਕਢਾ ਦਿੰਦੈ ਜੇ ਉਸ ਦੇ ਕੰਮਾਂ ਵੱਲ ਝਾਤ ਮਾਰੀਏ ਤਾਂ ਹੈਰਾਨ ਰਹਿ ਜਾਈਦਾ ਹੈ। ਸਾਹਿਤ ਤੇ ਸੱਭਿਆਚਾਰ ਦੇ ਲਈਉਸਦੇ ਕੀਤੇ ਯਤਨਾਂ ਨੇ ਹੀ ਉਸ ਨੂੰ 12-13 ਸਾਲਾਂ 'ਚ ਚਾਰੇ ਪਾਸੇ  ਬਹੁਤ ਹਰਮਨ ਪਿਆਰਾ ਬਣਾ ਦਿੱਤਾ ਹੈ। ਜਸਵੰਤ ਸਿੰਘ ਕੰਵਲਰਾਮ ਸਰੂਪ ਅਣਖੀਸ਼ਿਵ ਕੁਮਾਰ ਬਟਾਲਵੀ ਦੀ ਤਰ੍ਹਾਂ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋ ਚੁੱਕਿਆ ਹੈ। ਉਸਦੀਆਂ ਲਿਖਤਾ ਲੋਕੀ ਬੜੇ ਚਾਅ ਨਾਲ ਪੜ੍ਹਦੇ ਹਨ। ਉਸਦੀਆਂ ਕਿਤਾਬਾਂ ਦੀ ਮੰਗ ਵੱਧ ਚੁੱਕੀ ਹੈ । ਉਸਦੀ ਹਰ ਕਿਤਾਬ ਕਈ-ਕਈ ਐਡੀਸ਼ਨਾਂ 'ਚ ਛਪਦੀ ਹੈ।

ਨਿੰਦਰ  ਦੀਆਂ ਕਿਤਾਬਾਂ ਦੀ ਗਿਣਤੀ ਕਰੀਏ ਤਾਂ ਬਹੁਤ ਲੰਬੀ ਲਿਸਟ ਬਣ ਚੁੱਕੀ ਹੈ। ਉਸਦੀ ਪੈਂਤੀਵੀਂ ਕਿਤਾਬ ਪਾਠਕਾਂ ਦੇ ਸਨਮੁੱਖ ਹੋ ਚੁੱਕੀ ਹੈ। ਉਹ ਆਪਣੀ ਉਮਰ ਤੋਂ ਵੱਧ ਕਿਤਾਬਾਂ ਦੀ ਗਿਣਤੀ ਵਧਾ ਚੁੱਕਾ ਹੈ।  'ਗੋਧਾ ਅਰਦਲੀ' (ਨਾਵਲੈਟ), 'ਮੈਂ ਸਾਂ ਜੱਜ ਦਾ ਅਰਦਲੀ' (ਆਪ  ਬੀਤੀ), 'ਮਾਣ ਪੰਜਾਬ ਦੇ' (ਰੇਖਾ ਚਿੱਤਰ), 'ਸੱਚੇ ਦਿਲੋਂ' (ਵਾਰਤਕ), 'ਵੇਲੇ ਕੁਵੇਲੇ' (ਸਾਹਿਤਕ ਲੇਖ), 'ਮੇਰਾ ਰੇਡੀਓ-ਨਾਮਾ' (ਯਾਦਾ), 'ਸਿਵਿਆਂ ਵਿੱਚ ਖਲੋਤੀ ਬੇਰੀ' (ਲਲਤਿ-ਨਿਬੰਧ), 'ਤੂੰਬੀ ਦੇ ਵਾਰਿਸ' (ਜੀਵਨੀਆਂ), 'ਮੇਰੀ ਅਮਰੀਕਾ ਫੇਰੀ' (ਸਫ਼ਰਨਾਮਾ), 'ਸਾਜਣ ਮੇਰੇ ਰਾਂਗਲੇ' (ਵਾਰਤਕ), 'ਅਮਰ ਆਵਾਜ' ( ਜੀਵਨੀ ਲਾਲ ਚੰਦ ਯਮਲਾ ਜੱਟ), 'ਕੁੱਲੀ ਵਾਲਾ ਫਕੀਰ' (ਜੀਵਨੀ ਪੂਰਨ ਸ਼ਾਹਕੋਟੀ), 'ਗੁਰਚਰਨ ਸਿੰਘ ਵਿਰਕ' (ਜੀਵਨ ਤੇ ਕਲਾ), 'ਕਰਨੈਲ ਸਿੰਘ ਪਾਰਸ ਰਾਮੂੰਵਾਲੀਆ' (ਜੀਵਨ ਅਤੇ ਰਚਨਾ), 'ਜਗਦੇਵ ਸਿੰਘ ਜੱਸੋਵਾਲ' (ਜੀਵਨ ਤੇ ਸਖ਼ਸ਼ੀਅਤ), 'ਪੰਜਾਬ ਦੀ ਕੋਇਲ ਸੁਰਿੰਦਰ ਕੌਰ' (ਜੀਵਨ ਤੇ ਕਲਾ), 'ਲੋਕ ਗਾਇਕ' (ਜੀਵਨੀਆਂ), 'ਸਾਡੀਆਂ ਲੋਕ-ਗਾਇਕਾਵਾਂ' (ਰੇਖਾ-ਚਿੱਤਰ), 'ਭੁੱਲੇ-ਵਿਸਰੇ' (ਲੋਕ ਗਾਇਕ), 'ਸਾਰੰਗੀ ਦੀ ਹੂਕ' (ਨਿਬੰਧ), 'ਵੱਖਰੇ ਰੰਗ ਵਲੈਤ ਦੇ' (ਸਫਰਨਾਮਾ), 'ਸੁਰ-ਮੰਡਲ ਦੀ ਮੌਤ' (ਸਰਧਾਂਜਲੀ ਡਾ: ਸੰਜੇ ਬਾਲਰਾਜ), 'ਲੋਕ ਗੀਤ ਵਰਗਾ ਹੰਸ' (ਹੰਸ ਰਾਜ ਹੰਸ ਬਾਰੇ), 'ਵੱਡਮੁੱਲਾ ਪਾਰਸ' 'ਇੱਕ ਸੀ ਬਲਵੰਤ ਗਾਰਗੀ' (ਲੇਖ ਤੇ ਰੇਖਾ-ਚਿੱਤਰ), 'ਸ਼ਿਵ ਕੁਮਾਰ ਬਟਾਲਵੀ' (ਜੀਵਨ ਅਤੇ ਯਾਦਾਂ), 'ਹਰਨਾਮ ਦਾਸ ਸਹਿਰਾਈ-ਜੀਵਨ ਤੇ ਸਖ਼ਸ਼ੀਅਤ' (ਲੇਖ), 'ਮੋਹਨ ਸਪਰਾ ਦੀਆਂ ਕਵਿਤਾਵਾਂ', 'ਸੁਰਾਂ ਦੇ ਪੁਜਾਰੀ'. ਸ਼ਹੀਦੇ-ਆਜ਼ਮ ਭਗਤ ਸਿੰਘ', 'ਇਤਿਹਾਸ ਦੇ ਖਾਲੀ ਪੰਨੇ', 'ਚੋਣਵੇਂ ਗੀਤ-ਯਮਲਾ ਜੱਟ' (ਸੰਪਾਦਤ) ਆਦਿ ਉਸਦੀਆਂ ਲਿਖੀਆਂ ਪੁਸਤਕਾਂ ਹਨ।

ਘੁਗਿਆਣਵੀ ਹੋਰ ਮੈਗਜ਼ੀਨਾਂ ਅਖਬਾਰਾਂ ਵਿੱਚ ਕਾਲਮ ਲਿਖਦਾ ਰਿਹਾ ਅਤੇ ਲਿਖ ਰਿਹਾ ਹੈ। ਜਿਵੇਂ 'ਮਿੱਟੀ ਮਾਲਵੇ ਦੀ' (ਮਾਸਿਕ), 'ਰਾਮਗੜ੍ਹੀਆ ਮੰਚ-ਸਪਤਾਹਿਕ, 'ਉਰਲੀਆ-ਪਰਲੀਆਂ' 1998 ਤੋਂ 2000 ਤੱਕਮਿਊਜਿਕ ਟਾਈਮਜ ਮਾਸਿਕ 'ਕੁੱਝ ਕਿਹਾ ਤਾਂ' 1997 ਤੋਂ 2003, 'ਅਜੀਤ ਵੀਕਲੀ' (ਕਨੇਡਾਅਮਰੀਕਾ ਅਤੇ ਇੰਗਲੈਂਡ ਤੋਂ ਪ੍ਰਕਾਸਿਤ ) 'ਬਾਵਾ ਬੋਲਦਾ ਹੈ' 2001 ਤੋਂ ਚਾਲੂਜੱਗ ਬਾਣੀ ਲਈ 'ਨੇੜੇ-ਤੇੜੇਅਤੇ 'ਦੇਖਿਆ-ਸੁਣਿਆ', ਦੇਸ਼ ਸੇਵਕ ਵਿੱਚ 'ਅੱਖਰ ਦੇਣ ਆਵਾਜਾਂਚਾਲੂ ਹੈ। ਰੋਜ਼ਾਨਾ ਅਜੀਤਪੰਜਾਬੀ ਟ੍ਰਿਬਿਊਨ ਤੇ ਹੋਰ ਰਸਾਲਿਆਂ 'ਚ ਉਸ ਦੀਆਂ ਰਚਨਾਵਾਂ ਆਮ ਹੀ ਪੜ੍ਹਨ ਨੂੰ ਮਿਲਦੀਆਂ ਹਨ। ਨਿੰਦਰ ਦਾ ਰੇਡੀਓ ਕਾਰਜ ਅਤੇ ਲੇਖਕ ਦੇਸੀ ਰੇਡੀਓ ਸਾਊਥਹਾਲ ਲਈ 50 ਦਸਤਾਵੇਜੀ ਸੰਗੀਤਕ ਫੀਚਰਾਂ ਦਾ ਨਿਰਮਾਣਰੇਡੀਓ ਟੋਰਾਂਟੋ 'ਪੰਜਾਬ ਦੀ ਗੂੰਜਲਈ ਤਬਸਰਾ ਪੇਸ਼ਕਾਰ ਅਤੇ ਨਿਊਜ-ਬ੍ਰਾਡਕਾਸਟਰ ਵਜੋਂ ਕਾਰਜ 2001 ਤੋਂ 2002 ਤੱਕ ਅਕਾਸ਼ਬਾਣੀ ਦੇ ਪ੍ਰੋਗਰਾਮ 'ਅੱਜ ਦੀ ਗੱਲਤੋਂ ਇਲਾਵਾ ਲੋਕ-ਗਾਇਕਾਂਗਦਰੀ ਬਾਬਿਆਂਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸਖ਼ਸ਼ੀਅਤਾਂ ਸਬੰਧੀ ਦਸਤਵੇਜੀ ਫੀਚਰ ਤਿਆਰ ਕੀਤੇ, 'ਪ੍ਰਦੇਸੀ ਰੇਡੀਓ ਟੋਰਾਂਟੋਅਤੇ ਗੀਤ-ਸੰਗੀਤ ਰੇਡੀਓ ਵਾਟਸਿਨ-ਵਿਲ ( ਕੈਲੋਫੋਰਨੀਆਂ) ਲਈ ਤਬਸਰਾ ਵਾਚਕ ਵਜੋਂ ਕਾਰਜ ਅਤੇ ਦੋ ਦਰਜਨਾਂ ਤੋਂ ਵਧੇਰੇ ਲੋਕ ਗਾਇਕਾਂ ਸਬੰਧੀ ਸੰਗੀਤ-ਰੂਪਕਾਂ ਅਤੇ ਪ੍ਰਗਰਾਮਾ ਦੀ ਪੇਸ਼ਕਾਰੀਦੂਰਦਰਸ਼ਨ ਕੇਂਦਰ ਜਲੰਧਰ ਏ. ਬੀ. ਸੀ ਰੇਡੀਓ ਟੋਰਾਂਟੋ (ਕੈਨੇਡਾ) ਲਈ ਫੀਚਰਤਬਸਰਾ/ਲੇਖਕ-ਕਾਰਜ ਅਤੇ ਪ੍ਰੋਗਰਾਮ 'ਕੁੱਝ ਗੱਲਾਂ-ਕੁੱਝ ਗੀਤਦੀ ਪੇਸ਼ਕਾਰੀ ਅਤੇ ਅਜੀਤ ਵੀਕਲੀ ਸਮੇਤ 'ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋਲਈ ਸੀਨੀ: ਸਟਾਫਰ ਵਜੋਂ ਪ੍ਰਸਾਰਨ ਕਾਰਜ ਕੀਤਾ ।

ਨਿੰਦਰ ਦੀਆਂ ਪ੍ਰਾਪਤੀਆਂ ਦੀ ਲਿਸਟ ਕਾਫੀ ਵੱਡੀ ਹੈਜਿੰਨ੍ਹਾਂ ਵਿੱਚ ਨਿੰਦਰ ਦੇ 'ਮੈਂ ਸਾਂ ਜੱਜ ਦਾ ਅਰਦਲੀਪੁਸਤਰ ਉੱਤੇ ਆਧਾਰਿਤ ਰੇਡੀਓ-ਰੂਪਾਂਤਰ ਦਾ ਨਿਰਮਾਣ (ਵੱਲੋਂ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਾਲ 2004-2005 ਦੇ ਐਮ.ਫਿਲ. ਲਈ ਦੂਜੇ ਸਮੈਸਟਰ ਦੌਰਾਨ ਵਿਦਿਆਰਥੀ ਵੱਲੋਂ ਖੋਜ-ਪੱਤਰ ਲਿਖਿਆ ਗਿਆ ਅਤੇ ਟੈਲੀ-ਫਿਲਮ 'ਜੱਜ ਦਾ ਅਰਦਲੀਦਾ ਨਿਰਮਾਣਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 'ਵੀਹਵੀਂ ਸਦੀ ਦੀ ਚੋਣਵੀਂ ਵਾਰਤਕਪੁਸਤਕ ਵਿੱਚ ਪ੍ਰਤੀਨਿਧ ਵਾਰਤਕ ਰਚਨਾ ਸ਼ਾਮਿਲ ਕੀਤੀ ਗਈਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ 'ਪੰਜਾਬ-ਕੋਸ਼ਵਿੱਚ ਲਾਲ ਚੰਦ ਯਮਲਾ ਜੱਟ ਅਤੇ ਕਰਨੈਲ ਪਾਰਸ ਬਾਰੇ ਲਿਖੇ ਵਿਸ਼ੇਸ਼ ਇੰਦਰਾਜ ਸ਼ਾਮਿਲ ਕੀਤੇ ਗਏਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 'ਵਿਸ਼ਵ ਬਾਲ-ਕੋਸ਼ਵਿੱਚ ਨੁਸਰਤ ਫਤਹਿ ਅਲੀ ਖਾਂਮਾਸਟਰ ਮਦਨਲਤਾ ਮੰਗੇਸ਼ਕਰਉਸਤਾਦ ਬਿਸਮਿੱਲਾ ਖਾਂ ਸ਼ਾਮਲ ਕੀਤੇ ਗਏਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੁਸਤਕ 'ਲੋਕ-ਗਾਇਕਦੀ ਪ੍ਰਕਾਸ਼ਨਾ ਸਾਲ 2005 'ਪੰਜਾਬੀ ਯੂਨੀਵਰਸਿਟੀ ਵੱਲੋਂ 'ਇੱਕ ਸੀ ਬਲਵੰਤ ਗਾਰਗੀਪੁਸਤਕ ਐਮ.ਏ. ਪੰਜਾਬੀ ਦੇ ਸਿਲੇਬਸ ਲਈ ਸਹਾਇਕ ਪੁਸਤਕ ਵਜੋਂ ਸ਼ਾਮਿਲਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ 'ਸੁਰਿੰਦਰ ਕੌਰ-ਜੀਵਨ ਤੇ ਕਲਾਪੁਸਤਕ ਦੀ ਪ੍ਰਕਾਸ਼ਨਾਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ 'ਸਾਡੀਆਂ ਲੋਕ-ਗਾਇਕਾਵਾਂਦੀ ਪ੍ਰਕਾਸ਼ਨਾ 2008 'ਸਾਲ 1999 ਤੋਂ 2006 ਤੱਕ ਚੋਣਵੇਂ ਹਾਸ-ਵਿਅੰਗ ਦੀਆਂ ਸੱਤ ਪੁਸਤਕਾਂ ਵਿੱਚ (ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ) ਰਚਨਾਵਾਂ ਸ਼ਾਮਿਲਵੱਖ-ਵੱਖ 50 ਪੁਸਤਕਾਂ ਵਿੱਚ ਲੇਖਭੂਮਿਕਾਵਾਂ ਅਤੇ ਰਚਨਾਵਾਂ ਸ਼ਾਮਿਲ'Living legend of Punjabi Culture-Jassowal'  2002 (ਅੰਗਰੇਜ਼ੀ ਵਿੱਚ ਅਨੁਵਾਦ) ਐਮ.ਐਲ. ਸ਼ਰਮਾ ਦੁਆਰਾ ਆਦਿ ।

ਨਿੰਦਰ ਘੁਗਿਆਣਵੀ ਨੇ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਊਸ ਵਿਖੇ 'ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਸੈਮੀਨਾਰਵਿੱਚ 'ਹਾਸ਼ਮ ਦੀ ਸੱਸੀਦਾ ਗਾਇਨ ਕਮਾਲ ਦਾ ਕਰਵਾਹ-ਵਾਹ ਖੱਟਣ ਵਾਲੇ ਨਿੰਦਰ ਨੇ ਟੈਲੀ-ਫਿਲਮ 'ਟੱਬਰ ਸ਼ੇਖਚਿੱਲੀਆਂਦਾ ਵਿੱਚ ਮੁੱਖ ਕਲਾਕਾਰ ਵੱਜੋਂ ਭੂਮਿਕਾ ਨਿਭਾਈ । ਨਿੰਦਰ ਦੀਆਂ ਆਹੁਦੇਦਾਰੀਆਂਸਾਬਕਾ ਮੈਂਬਰਰਾਜ ਸਲਾਹਕਾਰ ਬੋਰਡ (ਭਾਸ਼ਾ ਵਿਭਾਗ ਪੰਜਾਬ ਸਰਕਾਰ)ਮੈਂਬਰ ਜ਼ਿਲ੍ਹਾ ਭਾਸ਼ਾ ਵਿਕਾਸ ਕਮੇਟੀ (ਪੰਜਾਬ ਸਰਕਾਰ)ਸਰਪ੍ਰਸਤਯਮਲਾ ਜੱਟ ਟਰੱਸਟ ਫਰਿਜਨੋਂ (ਕੈਲੇਫੋਰਨੀਆ)ਸਾਬਕਾ ਪ੍ਰਧਾਨ/ਜਨਰਲ ਸਕੱਤਰ (ਸਾਹਿਤ ਸਭਾ ਘਗਿਆਣਾ)ਪ੍ਰਧਾਨ ਵੈਲਕਮ ਕਲੱਬ ਸਾਦਿਕਮੈਂਬਰਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਆਦਿ ।

ਘੁਗਿਆਣਵੀ ਬਹੁਤ ਦੂਰ ਤੱਕ ਘੁੰਮ ਆਇਆ ਹੈ । ਜਿਵੇਂ ਕੈਨੇਡਾ ਤਿੰਨ ਵਾਰਅਮਰੀਕਾ ਇੱਕ ਵਾਰਇੱਕ ਵਾਰ ਇੰਗਲੈਂਡ ਅਤੇ ਇੱਕ ਵਾਰ ਆਸਟਰੇਲੀਆ ਵੀ ਜਾ ਆਇਆ ਹੈ । ਹੁਣ ਨਿੰਦਰ ਲਈ ਵਿਦੇਸ਼ ਤਾਂ ਪਿੰਡ ਦੀ ਨਿਆਈਂ ਹੈ । ਵਿਦੇਸ਼ਾਂ ਵਿੱਚ ਵੀ ਉਸਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ । ਉਨ੍ਹਾਂ ਮਾਣ-ਸਨਮਾਨ ਨਿੰਦਰ ਨੂੰ ਅਜੇ ਆਪਣੇ ਘਰੋਂ ਮਤਲਬ ਪੰਜਾਬ ਚੋਂ ਨਹੀਂ ਮਿਲਿਆਜਿੰਨ੍ਹਾਂ ਉਸਦੇ ਕਾਰਜਾਂ ਲਈ ਮਿਲਣਾ ਚਾਹੀਦਾ ਹੈ । ਪਰ ਵਿਦੇਸ਼ਾਂ ਵਿੱਚੋਂ ਉਸਨੂੰ ਬਹੁਤ ਮਾਨ-ਸਨਮਾਣ ਮਿਲਿਆ ਹੈ ।

ਨਿੰਦਰ ਘੁਗਿਆਣਵੀ ਨੂੰ ਮਿਲੇ ਸਨਮਾਨ ਵੱਖ-ਵੱਖ ਟਰੱਸਟਕਲੱਬਾਂਸਾਹਿਤ ਸਭਾਵਾਂ ਵੱਲੋਂ: ਕੈਨੇਡੀਅਨ ਪ੍ਰਧਾਨ-ਮੰਤਰੀ ਜੀਨ ਕਰੇਚੀਅਨ ਦੁਆਰਾ ਰਾਜਧਾਨੀ ਔਟਵਾ ਵਿਖੇਸ਼ਰੋਮਣੀ ਉਰਦੂ ਲੇਖਕ ਉਦੇ ਸਿੰਘ ਸਾਦਕ ਯਾਦਗਾਰੀ ਐਵਾਰਡਇੰਡੋ-ਕਨੇਡੀਅਨ ਟਾਈਮਜ਼ ਟਰੱਸਟ ਸਰੀ (ਬ੍ਰਿਟਿਸ਼ ਕੋਲੰਬੀਆ)ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾਕਨੇਡਾ ਦੀ ਸਟੇਟ ਮੈਨੀਟੋਬਾ (ਵਿੰਨੀਪੈੱਗ) ਵਿਖੇਮੇਰਾ ਦੇਸ਼ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰਬਾਬਾ ਸ਼ੇਖ ਫਰੀਦ ਸਾਹਿਤਕ ਐਵਾਰਡਉਪ-ਮੁੱਖ ਮੰਤਰੀ ਹੱਥੋਂ ਡਾ: ਗੁਰਨਾਮ ਸਿੰਘ ਤੀਰ ਸਾਹਿਤਕ ਪੁਰਸਕਾਰਪ੍ਰੋ: ਮੋਹਨ ਸਿੰਘ ਮੇਲਾ, 15 ਅਗਸਤ 2008 ਨੂੰ ਆਜ਼ਾਦੀ ਦਿਵਸ ਤੇ ਸਨਮਾਨਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਵੱਲੋਂ ਕਰਨੈਲ ਸਿੰਘ ਪਾਰਸ ਐਵਾਰਡਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਸਨਮਾਨ ਆਦਿ ।

ਨਿੰਦਰ ਘੁਗਿਆਣਵੀ ਅੱਜ ਵੱਡੇ ਪੁਰਸਕਾਰਾਂ ਦਾ ਹੱਕਦਾਰ ਹੈ ।ਵੇਖੋ ਸਮੇਂ ਦੀ ਸਰਕਾਰ ਕਦੋਂ ਅੱਖਾਂ ਖੋਲ੍ਹਦੀ ਹੈ । ਦੂਜੇ ਦੀ ਖੁਸ਼ੀ ਨੂੰ ਦਿਲੋਂ ਆਪਣੀ ਖੁਸ਼ੀ ਸਮਝਣ ਵਾਲਾ ਅਤੇ ਦੂਜੇ ਦੇ ਦੁੱਖ ਨੂੰ ਦਿਲੋਂ ਆਪਣਾ ਦੁੱਖ ਸਮਝਣ ਵਾਲਾਇਹ ਮਾਂ ਬੋਲੀ ਦਾ ਹੀਰਾ ਯੁਗ-ਯੁਗ ਜੀਵੇ ਤੇ ਸਦਾ ਖੁਸ਼ੀਆਂ ਮਾਣਦਾ ਰਹੇ ।
                            
****

Print this post